‘ਇੰਡੀਆ’ਜ਼ ਗੌਟ ਲੇਟੈਂਟ’ ਵਿਵਾਦ: ਰਣਵੀਰ ਅਲਾਹਾਬਾਦੀਆ ਨੇ ਮਹੀਨੇ ਮਗਰੋਂ ਪਾਈ ਵੀਡੀਓ
05:56 AM Mar 31, 2025 IST
ਨਵੀਂ ਦਿੱਲੀ, 30 ਮਾਰਚ
Advertisement
ਸ਼ੋਅ ‘ਇੰਡੀਆ’ਜ਼ ਗੌਟ ਲੇਟੈਂਟ’ ਦੌਰਾਨ ਕੀਤੀਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਮਗਰੋਂ ਵਿਵਾਦਾਂ ’ਚ ਘਿਰੇ ਸੋਸ਼ਲ ਮੀਡੀਆ ਇਨਫਲੂਐਂਸਰ ਰਣਵੀਰ ਅਲਾਹਾਬਾਦੀਆ ਨੇ ਅੱਜ ਲਗਪਗ ਮਹੀਨੇ ਮਗਰੋਂ ਇਸ ਮੰਚ ’ਤੇ ਵਾਪਸੀ ਕੀਤੀ। ਆਪਣੇ ਯੂ-ਟਿਊਬ ਪੇਜ ਉੱਤੇ ਪਾਈ ‘ਲੈੱਟ ਅਸ ਟਾਕ’ ਸਿਰਲੇਖ ਨਾਮੀਂ ਨਵੀਂ ਵੀਡੀਓ ’ਚ ਉਸ ਨੇ ਕਿਹਾ, ‘ਦਿ ਰਣਵੀਰ ਸ਼ੋਅ’ ਜਲਦ ਹੀ ਵਾਪਸ ਆਵੇਗਾ।’ ਉਸ ਨੇ ਪੂਰੀ ਜ਼ਿੰਮੇਵਾਰੀ ਨਾਲ ਸ਼ੋਅ ਦੀ ਸਮੱਗਰੀ ਤਿਆਰ ਕਰਨ ਦਾ ਅਹਿਦ ਵੀ ਕੀਤਾ। ਉਸ ਨੇ ਲਿਖਿਆ,‘... ਇਸ ਵਿਰਾਮ ਮਗਰੋਂ ਮੈਂ ਇੱਕ ਨਵੀਂ ਕਹਾਣੀ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਇਸ ਨਵੇਂ ਪੜਾਅ ਵਿੱਚ ਤੁਸੀਂ ਮੇਰਾ ਤੇ ਮੇਰੀ ਟੀਮ ਦਾ ਸਮਰਥਨ ਕਰੋਗੇ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ...ਹੁਣ ਤੁਸੀਂ ਇੱਕ ਨਵਾਂ ਰਣਵੀਰ ਦੇਖੋਗੇ...ਪੌਡਕਾਸਟ ਸ਼ੋਅ ਜਲਦ ਹੀ ਵਾਪਸੀ ਕਰੇਗਾ।’ ਉਸ ਨੇ ਇੰਸਟਾਗ੍ਰਾਮ ’ਤੇ ਵੀ ਵਾਪਸੀ ਕਰਦਿਆਂ ਆਪਣੀ ਟੀਮ ਨਾਲ ਇੱਕ ਤਸਵੀਰ ਸਾਂਝੀ ਕੀਤੀ। -ਪੀਟੀਆਈ
Advertisement
Advertisement