ਗੋਧਰਾ ਕਾਂਡ: ਤਿੰਨ ਬਰਤਾਨਵੀ ਨਾਗਰਿਕਾਂ ਦੀ ਹੱਤਿਆ ਕੇਸ ’ਚੋਂ ਛੇ ਨੂੰ ਬਰੀ ਕਰਨ ਦਾ ਫ਼ੈਸਲਾ ਬਰਕਰਾਰ
05:01 AM Apr 03, 2025 IST
ਅਹਿਮਦਾਬਾਦ, 2 ਅਪਰੈਲ
Advertisement
ਗੁਜਰਾਤ ਹਾਈ ਕੋਰਟ ਨੇ ਗੋਧਰਾ ਰੇਲ ਗੱਡੀ ਅਗਨੀ ਕਾਂਡ ਮਗਰੋਂ ਭੜਕੇ 2002 ਦੇ ਦੰਗਿਆਂ ਦੌਰਾਨ ਤਿੰਨ ਬਰਤਾਨਵੀ ਨਾਗਰਿਕਾਂ ਦੀ ਹੱਤਿਆ ਦੇ ਮਾਮਲੇ ’ਚ ਛੇ ਜਣਿਆਂ ਨੂੰ ਬਰੀ ਕਰਨ ਸਬੰਧੀ ਸੈਸ਼ਨ ਕੋਰਟ ਦਾ ਹੁਕਮ ਬਰਕਰਾਰ ਰੱਖਿਆ ਹੈ। ਜਸਟਿਸ ਏਵਾਈ ਕੋਗਜੇ ਤੇ ਜਸਟਿਸ ਸਮੀਰ ਜੇ. ਦਵੇ ਦੇ ਡਿਵੀਜ਼ਨ ਬੈਂਚ ਨੇ ਛੇ ਮਾਰਚ ਨੂੰ ਇਹ ਹੁਕਮ ਪਾਸ ਕੀਤਾ ਸੀ ਜੋ ਹਾਲ ਹੀ ਵਿੱਚ ਪ੍ਰਾਪਤ ਹੋਇਆ ਹੈ। ਹਾਈ ਕੋਰਟ ਨੇ ਗਵਾਹਾਂ ਤੇ ਜਾਂਚ ਅਧਿਕਾਰੀ ਦੇ ਬਿਆਨਾਂ ’ਤੇ ਵਿਚਾਰ ਕੀਤਾ ਅਤੇ ਪਾਇਆ ਕਿ 27 ਫਰਵਰੀ, 2015 ਨੂੰ ਹਿੰਮਤਨਗਰ ’ਚ ਸਾਬਰਕਾਂਠਾ ਦੇ ਮੁੱਖ ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਸੁਣਾਏ ਫ਼ੈਸਲੇ ਅਤੇ ਬਰੀ ਕਰਨ ਦੇ ਹੁਕਮਾਂ ’ਚ ਦਖਲ ਦੇਣ ਦਾ ਕੋਈ ਕਾਰਨ ਨਹੀਂ ਹੈ। ਹਾਈ ਕੋਰਟ ਨੇ ਕਿਹਾ ਕਿ ਸੈਸ਼ਨ ਕੋਰਟ ਨੇ ਬਚਾਅ ਪੱਖ ਦੀ ਇਹ ਦਲੀਲ ਸਵੀਕਾਰ ਤੋਂ ਪਹਿਲਾਂ ਸਬੂਤ ਤੇ ਐੱਫਆਈਆਰ ’ਤੇ ਵਿਚਾਰ ਕੀਤਾ ਸੀ ਕਿ ਗਵਾਹ ਵੱਲੋਂ ਮੁਲਜ਼ਮਾਂ ਦਾ ਦਿੱਤਾ ਗਿਆ ਵੇਰਵਾ ਸਿਰਫ਼ ਉਨ੍ਹਾਂ ਦੀ ਉਚਾਈ, ਕੱਪੜਿਆਂ ਤੇ ਅਨੁਮਾਨਿਤ ਉਮਰ ਬਾਰੇ ਸੀ। -ਪੀਟੀਆਈ
Advertisement
Advertisement