Rahul Gandhi on visit to Bihar on Monday: ਰਾਹੁਲ ਗਾਂਧੀ ਸੋਮਵਾਰ ਨੂੰ ਕਰਨਗੇ ਬਿਹਾਰ ਦੌਰਾ
ਪਟਨਾ, 6 ਅਪਰੈਲ
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 7 ਅਪਰੈਲ ਨੂੰ ਬਿਹਾਰ ਆਉਣਗੇ ਅਤੇ ਇੱਥੇ ਬੇਗੂਸਰਾਏ ਵਿੱਚ ਪੈਦਲ ਮਾਰਚ ’ਚ ਹਿੱਸਾ ਲੈਣ ਤੋਂ ਇਲਾਵਾ ਪਟਨਾ ’ਚ ਦੋ ਸਮਾਗਮਾਂ ਨੂੰ ਵੀ ਸੰਬੋਧਨ ਕਰਨਗੇ। ਇਹ ਜਾਣਕਾਰੀ ਬਿਹਾਰ ਕਾਂਗਰਸ ਦੇ ਪ੍ਰਧਾਨ ਰਾਜੇਸ਼ ਕੁਮਾਰ ਨੇ ਦਿੱਤੀ।
ਉਨ੍ਹਾਂ ਇੱਥੇ ਸੂਬਾਈ ਕਾਂਗਰਸ ਦੇ ਹੈੱਡਕੁਆਰਟਰ ਸਦਾਕਤ ਆਸ਼ਰਮ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ Leader of the Opposition in Lok Sabha Rahul Gandhi ਰਾਹੁਲ ਗਾਂਧੀ ਸਵੇਰੇ ਪਟਨਾ ਪੁੱਜਣਗੇ ਅਤੇ ਇੱਥੋਂ ਸੂਬਾ ਪੱਧਰੀ ਪੈਦਲ ਯਾਤਰਾ ਜਾਂ ‘ਹਿਜਰਤ ਰੋਕੋ, ਨੌਕਰੀ ਦਿਓ’ ਮਾਰਚ ’ਚ ਹਿੱਸਾ ਲੈਣ ਲਈ ਬੇਗੂਸਰਾਏ ਆਉਣਗੇ। ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਐਕਸ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਬਿਹਾਰ ਦੇ ਨੌਜਵਾਨਾਂ ਨੂੰ ‘ਚਿੱਟੀਆਂ ਟੀ-ਸ਼ਰਟਾਂ’ ਪਹਿਨ ਕੇ ਮਾਰਚ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ‘‘ਸਾਡਾ ਮਕਸਦ ਬਿਹਾਰ ਦੇ ਨੌਜਵਾਨਾਂ ਦੀ ਬਦਹਾਲੀ ਵੱਲ ਦੁਨੀਆ ਦਾ ਧਿਆਨ ਦਿਵਾਉਣਾ ਹੈ ਜੋ ਦਿਨੋਂ-ਦਿਨ ਸਰਕਾਰੀ ਨੌਕਰੀਆਂ ਦੀ ਘਾਟ ਕਾਰਨ ਪ੍ਰੇਸ਼ਾਨ ਹਨ ਤੇ ਉਨ੍ਹਾਂ ਨੂੰ ਨਿੱਜੀਕਰਨ ਤੋਂ ਵੀ ਕੋਈ ਲਾਭ ਨਹੀਂ ਮਿਲ ਰਿਹਾ। ਆਓ ਅਸੀਂ ਸੂਬੇ ਦੀ ਸਰਕਾਰ ’ਤੇ ਦਬਾਅ ਬਣਾਈਏ ਤੇ ਇਸ ਨੂੰ ਬਦਲੀਏ।’’ -ਪੀਟੀਆਈ