ਇਸਮਾਈਲਾਬਾਦ ਵਿੱਚ ਪੰਜਾਬੀ ਧਰਮਸ਼ਾਲਾ ਦੇ ਨਵੀਨੀਕਰਨ ਦਾ ਕੰਮ ਸ਼ੁਰੂ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 8 ਮਈ
ਕਸਬਾ ਇਸਮਾਈਲਾਬਾਦ ਵਿੱਚ ਸਥਿਤ ਪੰੰਜਾਬੀ ਧਰਮਸ਼ਾਲਾ ਦੇ ਨਵੀਨਕਰਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਸ ’ਤੇ ਲਗਪਗ 25 ਲੱਖ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ। ਇਹ ਧਰਮਸ਼ਾਲਾ ਪਿਛਲੇ ਕਈ ਸਾਲਾਂ ਤੋਂ ਹਰ ਸਮਾਜ ਦੇ ਸਮਾਜਿਕ ਤੇ ਪਰਿਵਾਰਕ ਪ੍ਰੋਗਰਾਮਾਂ ਦਾ ਕੇਂਦਰ ਰਹੀ ਹੈ ਤੇ ਹੁਣ ਇਸ ਨੂੰ ਆਧੁਨਿਕ ਰੂਪ ਵਿਚ ਵਿਕਸਤ ਕੀਤਾ ਜਾ ਰਿਹਾ ਹੈ। ਇਸ ਦੇ ਨਵੀਨੀਕਰਨ ਕਾਰਜ ਦਾ ਰਸਮੀ ਉਦਘਾਟਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜੈ ਭਗਵਾਨ ਸ਼ਰਮਾ ਨੇ ਕੀਤਾ। ਭਾਜਪਾ ਆਗੂ ਦੇ ਪੁੱਤਰ ਟਵਿੰਕਲ ਸ਼ਰਮਾ ਨੇ ਕਿਹਾ ਕਿ ਇਹ ਨਵੀਨੀਕਰਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਵਿਕਸਤ ਹਰਿਆਣਾ ਦੇ ਦ੍ਰਿਸ਼ਟੀ ਕੋਣ ਦਾ ਹੀ ਇਕ ਹਿੱਸਾ ਹੈ ਜਿਸ ਦੀ ਅਗਵਾਈ ਜੈ ਭਗਵਾਨ ਸ਼ਰਮਾ ਕਰ ਰਹੇ ਹਨ। ਸ਼ਰਮਾ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਪਿਹੋਵਾ ਲਗਾਤਾਰ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਧਰਮਸ਼ਾਲਾ ਦੇ ਵਿਕਾਸ ਦੀ ਮੰਗ ਸੰਮੇ ਸਮੇਂ ਤੋਂ ਚਲੀ ਆ ਰਹੀ ਜੋ ਪੂਰੀ ਹੋਈ ਹੈ। ਮੁਰੰਮਤ ਦੇ ਕਾਰਜ ਤੋਂ ਬਾਅਦ ਇਹ ਧਰਮਸ਼ਾਲਾ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ, ਜੋ ਸ਼ਹਿਰ ਵਾਸੀਆਂ ਨੂੰ ਸਮਾਜਿਕ ਤੇ ਪਰਿਵਾਰਵਕ ਸਮਾਗਮਾਂ ਲਈ ਸ਼ਕਤੀਸ਼ਾਲੀ ਸਥਾਨ ਪ੍ਰਦਾਨ ਕਰੇਗੀ। ਇਸ ਮੌਕੇ ਪਾਲਿਕਾ ਚੇਅਰਮੈਨ ਪ੍ਰਤੀਨਿਧੀ ਚਿੰਰਜੀਵ ਗਰਗ, ਉਪ ਪ੍ਰਧਾਨ ਰਕਸ਼ ਪਾਲ ਸਿੰਘ, ਕੌਂਸਲਰ ਦੀਪਕ ਪਪਨੇਜਾ, ਸਾਬਕਾ ਸਰਪੰਚ ਸੋਨੂੰ ਅਰੋੜਾ ਮੌਜੂਦ ਸਨ।