ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਲੈਕਟ੍ਰਾਨਿਕਸ ਸ਼ੋਅਰੂਮ ’ਚ ਅੱਗ ਕਾਰਨ ਸਾਮਾਨ ਸੁਆਹ

05:35 AM Apr 13, 2025 IST
featuredImage featuredImage
ਸ਼ੋਅਰੂਮ ਵਿੱਚ ਲੱਗੀ ਬੁਝਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਮੁਲਾਜ਼ਮ।

ਸੁਭਾਸ਼ ਚੰਦਰ
ਸਮਾਣਾ, 12 ਅਪਰੈਲ
ਇੱਥੋਂ ਦੇ ਬੱਸ ਸਟੈਂਡ ਨੇੜੇ ਸਥਿਤ ਇਲੈਕਟ੍ਰਾਨਿਕਸ ਸ਼ੋਅਰੂਮ ’ਚ ਅੱਜ ਸਵੇਰੇ ਅਚਾਨਕ ਅੱਗ ਲੱਗਣ ਕਾਰਨ ਇਲੈਕਟ੍ਰਾਨਿਕਸ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸ਼ੋਅਰੂਮ ਦੇ ਮਾਲਕ ਅਨੁਸਾਰ ਲਗਪਗ 1 ਕਰੋੜ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ ਜਿਸ ਵਿੱਚ ਏਸੀ, ਕੂਲਰ ਤੇ ਫਰਿੱਜ ਆਦਿ ਸ਼ਾਮਲ ਹੈ। ਜਾਣਕਾਰੀ ਅਨੁਸਾਰ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਸਮਾਣਾ ਅਤੇ ਪਟਿਆਲਾ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਗਰੀਨ ਐੱਸ ਵੈੱਲਫੇਅਰ ਦੇ ਵਾਲਟੰਰੀਆਂ ਨੇ ਕਰੀਬ ਤਿੰਨ ਘੰਟੇ ਦੀ ਮੁਸ਼ਕੱਤ ਮਗਰੋਂ ਅੱਗ ’ਤੇ ਕਾਬੂ ਪਾਇਆ। ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ ਉਸ ਸਮੇਂ ਤੱਕ ਪਹਿਲੀ ਮੰਜ਼ਲ ’ਤੇ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਅੱਗ ਬੁਝਾਉਂਦੇ ਸਮੇਂ ਫਾਇਰ ਕਰਮੀਆਂ ਤੇ ਸ਼ੋਅਰੂਮ ਮਾਲਕਾਂ ਵਿਚ ਤਕਰਾਰ ਹੋਣ ਦਾ ਵੀ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸ਼ੁਭਮ ਪੁੱਤਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਸ਼ੋਅਰੂਮ ਦੀ ਉਪਰਲੀ ਮੰਜ਼ਲ ਤੋਂ ਧੂੰਆਂ ਨਿਕਲਦਾ ਵੇਖ ਕੇ ਗੁਆਂਢੀ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੀ ਘਟਨਾ ਵਾਲੀ ਥਾਂ ’ਤੇ ਪਹੁੰਚੇ, ਜਦੋਂ ਕਿ ਫਾਇਰ ਅਧਿਕਾਰੀ ਲਵਕੁਸ਼ ਤਰੁੰਤ ਪਟਿਆਲਾ ਤੋਂ ਸਮਾਣਾ ਪਹੁੰਚ ਗਏ ਅਤੇ ਫਾਇਰ ਬ੍ਰਿਗੇਡ ਦਸਤੇ ਦੀ ਅਗਵਾਈ ਕੀਤੀ। ਇਸ ਦੌਰਾਨ ਕੁੱਲ 12 ਗੱਡੀਆਂ ਭਾਖੜਾ ਨਹਿਰ ਅਤੇ ਪਟਿਆਲਾ ਤੋਂ ਪਾਣੀ ਭਰ ਕੇ ਅੱਗ ਬੁਝਾਉਣ ਵਿਚ ਲੱਗੀਆਂ ਅਤੇ ਅੱਗ ਨੂੰ ਹੋਰ ਦੁਕਾਨਾਂ ਵੱਲ ਫੈਲਣ ਤੋਂ ਰੋਕਿਆ। ਸ਼ੋਅਰੂਮ ਮਾਲਕ ਸ਼ੁਭਮ ਮਿੱਤਲ ਅਨੁਸਾਰ ਲਗਪਗ ਇਕ ਕਰੋੜ ਦਾ ਸਾਮਾਨ ਸੜਕ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਾਇਰ ਅਧਿਕਾਰੀ ਨੇ ਵੀ ਸ਼ੋਅਰੂਮ ਮਾਲਕਾਂ ਵੱਲੋਂ ਅੱਗ ਬੁਝਾਉਣ ਸਬੰਧੀ ਕੀਤੇ ਗਏ ਪ੍ਰਬੰਧਾਂ ’ਤੇ ਅੰਸ਼ਤੁਸਟੀ ਪ੍ਰਗਟਾਈ।

Advertisement

Advertisement