ਆਸਟਰੇਲੀਆ ਤੋਂ ਭਾਰਤ ਪੁੱਜੀ ਪਿੰਡ ਪਤਲੀ ਦੇ ਨੌਜਵਾਨ ਦੀ ਲਾਸ਼
05:19 AM May 09, 2025 IST
ਨਿੱਜੀ ਪੱਤਰ ਪ੍ਰੇਰਕ
ਤਲਵੰਡੀ ਭਾਈ, 8 ਮਈ
ਇੱਥੋਂ ਨੇੜਲੇ ਪਿੰਡ ਪਤਲੀ ਦੇ ਸਾਬਕਾ ਸਰਪੰਚ ਜਸਵੀਰ ਸਿੰਘ ਧਾਲੀਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਧਾਲੀਵਾਲ (31) ਦੀ ਦੇਹ ਦਾ ਅੱਜ ਉਸ ਦੇ ਜੱਦੀ ਪਿੰਡ ਪਤਲੀ (ਫ਼ਿਰੋਜ਼ਪੁਰ) ਵਿੱਚ ਪੁੱਜਣ ’ਤੇ ਸਸਕਾਰ ਕਰ ਦਿੱਤਾ ਗਿਆ ਹੈ। ਗੁਰਪਿੰਦਰ ਦੀ ਚਿਖਾ ਨੂੰ ਅਗਨੀ ਉਸ ਦੇ ਪਿਤਾ ਨੇ ਦਿਖਾਈ।
ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਰਿਸ਼ਤੇਦਾਰ ਤੇ ਇਲਾਕੇ ਦੇ ਲੋਕ ਹਾਜ਼ਰ ਸਨ। ਗੁਰਪਿੰਦਰ ਸਿੰਘ ਕਰੀਬ ਛੇ ਸਾਲਾਂ ਤੋਂ ਆਸਟਰੇਲੀਆ ਦੇ ਮੈਲਬਰਨ ਵਿੱਚ ਰਹਿ ਰਿਹਾ ਸੀ। ਉਸ ਨੇ 25 ਅਪਰੈਲ ਨੂੰ ਅਚਾਨਕ ਬਿਮਾਰ ਹੋਣ ਮਗਰੋਂ ਦਮ ਤੋੜ ਦਿੱਤਾ ਸੀ। ਅੱਜ ਦੁਪਹਿਰ ਵੇਲੇ ਉਸ ਦੀ ਲਾਸ਼ ਦਿੱਲੀ ਹਵਾਈ ਅੱਡੇ ਤੋਂ ਇੱਥੇ ਲਿਆਂਦੀ ਗਈ ਸੀ। ਪਰਿਵਾਰ ਨੇ ਚੰਗੇ ਭਵਿੱਖ ਲਈ ਗੁਰਪਿੰਦਰ ਤੇ
ਉਸ ਦੀ ਪਤਨੀ ਜਸਕਿਰਨ ਨੂੰ ਆਸਟਰੇਲੀਆ ਭੇਜਿਆ ਸੀ।
Advertisement
Advertisement