ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਰਟੀਫੀਸ਼ਲ ਇੰਟੈਲੀਜੈਂਸ ਅਤੇ ਕੋਡਿੰਗ ਵਰਗੇ ਵਿਸ਼ਿਆਂ ਦੀ ਪ੍ਰਾਇਮਰੀ ਤੋਂ ਪੜ੍ਹਾਈ

04:01 AM Apr 22, 2025 IST
featuredImage featuredImage

ਬਲਵਿੰਦਰ ਸਿੰਘ ਹਾਲੀ

Advertisement

ਵਿੱਦਿਅਕ ਸੰਸਥਾਵਾਂ ਸੱਚੀ ਟਕਸਾਲ ਹੁੰਦੀਆਂ ਹਨ, ਜਿੱਥੇ ਮਾਨਵੀ ਘਾੜਤਾਂ ਘੜੀਆਂ ਜਾਂਦੀਆਂ ਹਨ। ਵਿਸ਼ਵੀਕਰਨ ਦੇ ਯੁੱਗ ਵਿੱਚ ਪਿਛਲੇ 40 ਸਾਲਾਂ ਤੋਂ ਵਿਦਿਆਰਥੀਆਂ ਨੂੰ ‘ਮੰਡੀ ਦੀ ਭੀੜ’ ਦਾ ਪਾਤਰ ਨਾ ਬਣਾ ਕੇ ਸਗੋਂ ਉਨ੍ਹਾਂ ਨੂੰ ਨਿਵੇਕਲੀ ਸ਼ਖ਼ਸੀਅਤ ਦੇ ਮਾਲਕ ਬਣਾਉਣ ਦੇ ਉਪਰਾਲਿਆਂ ਵਿੱਚ ਲੱਗਾ ਹੋਇਆ ਹੈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜਿਉਣਵਾਲਾ ਦਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ (www.masinstitutions.org)। ਪਿੰਡ ਵਿੱਚ ਹੋਣ ਕਾਰਨ ਕਹਿਣ ਨੂੰ ਤਾਂ ਭਾਵੇਂ ਇਹ ਪੇਂਡੂ ਸੰਸਥਾ ਹੈ, ਪਰ ਇੱਥੇ 4 ਜ਼ਿਲ੍ਹਿਆਂ ਫਰੀਦਕੋਟ, ਫਿਰੋਜ਼ਪੁਰ, ਮੋਗਾ ਅਤੇ ਮੁਕਤਸਰ ਸਾਹਿਬ ਦੇ 97 ਪਿੰਡਾਂ ਵਿੱਚੋਂ ਵੱਡੇ-ਵੱਡੇ ਸਕੂਲਾਂ ਦੇ ਗੇਟਾਂ ਅੱਗਿਓਂ ਲੰਘ ਕੇ ਵਿਦਿਆਰਥੀ ਆਉਂਦੇ ਹਨ। ਇਸ ਦੇ ਵਿਦਿਆਰਥੀ ਹਰ ਵਿਸ਼ੇ ਵਿੱਚ ਨਿਪੁੰਨ ਹਨ ਅਤੇ ਇਨ੍ਹਾਂ ਦੇ ਮਨਾਂ ਵਿੱਚ ਵਿਸ਼ਿਆਂ ਪ੍ਰਤੀ ਭੈਅ ਨੂੰ ਖੋਜ ਕੇ ਦੂਰ ਕਰਨ ਦੇ ਉਪਰਾਲੇ ਵੱਡੀ ਪੱਧਰ `ਤੇ ਕੀਤੇ ਜਾਂਦੇ ਹਨ।
ਹੁਣ ਤੱਕ ਸਕੂਲ ਨੇ ਨਕਲ ਅਤੇ ਟਿਊਸ਼ਨ ਰਹਿਤ ਅਧਿਆਪਨ ਢਾਂਚੇ ਦਾ ਹੋਕਾ ਦੇ ਕੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਇਥੇ ਪ੍ਰਾਇਮਰੀ ਜਮਾਤ ਤੋਂ ਹੀ ਪੜ੍ਹਾਏ ਜਾਂਦੇ ਆਰਟੀਫੀਸ਼ਲ ਇੰਟੈਲੀਜੈਂਸ (ਏਆਈ), ਡਰੋਨ ਫਲਾਇੰਗ ਤਕਨੀਕ, ਡੇਟਾ ਸਾਇੰਸ, ਕੋਡਿੰਗ, ਮੈਕਾਟ੍ਰੋਨਿਕਸ, ਪਾਈਥਨ ਪ੍ਰੋਗਰਾਮਿੰਗ, ਐਰੋਮਾਡਲਿੰਗ ਅਤੇ ਮਸ਼ੀਨ ਲਰਨਿੰਗ ਸਿੱਖਿਆ ਵਰਗੇ ਵਿਸ਼ਿਆਂ ਵਿੱਚ ਪ੍ਰਾਪਤੀਆਂ ਕਰਨੀਆਂ ਸਿਰਫ ਮੇਜਰ ਅਜਾਇਬ ਸਿੰਘ ਸਕੂਲ ਦੇ ਵਿਦਿਆਰਥੀਆਂ (ਮੈਸ਼ੀਅਨ) ਦੇ ਹਿੱਸੇ ਆਇਆ ਹੈ। ਇਨ੍ਹਾਂ ਤਕਨੀਕਾਂ ਦੀ ਪੜ੍ਹਾਈ ਵੱਲ ਵਿਦਿਆਰਥੀ ਵਿਸ਼ੇਸ਼ ਆਕਰਸ਼ਿਤ ਹੁੰਦੇ ਹਨ, ਜਿਸ ਕਾਰਨ ਇਨ੍ਹਾਂ ਦੇ ਮਾਹਿਰ ਇੰਸਟਰਕਟਰ ਵੀ ਦੂਰੋਂ-ਦੂਰੋਂ ਲੱਭ ਕੇ ਲਿਆਂਦੇ ਜਾਂਦੇ ਹਨ। ਹਰੇਕ ਕਲਾਸ ਲਈ ਇਨ੍ਹਾਂ ਵਿਸ਼ਿਆਂ ਵਿਚੋਂ ਇਕ ਵਿਸ਼ਾ ਚੁਣਨਾ ਲਾਜ਼ਮੀ ਰੱਖਿਆ ਗਿਆ ਹੈ ਤਾਂ ਕਿ ਸਕੂਲੋਂ ਨਿਕਲਦਿਆਂ ਹੀ ਵਿਦਿਆਰਥੀ ਕੁਝ ਵੱਖਰਾ ਕਰਨ ਅਤੇ ਆਪਣੇ ਆਪ ਨੂੰ ਵਿਹਲੇ ਮਹਿਸੂਸ ਨਾ ਕਰਨ। ਪ੍ਰਬੰਧਕਾਂ ਅਨੁਸਾਰ ਡਰੋਨ ਅਤੇ ਏਆਈ ਵਰਗੀਆਂ ਤਕਨੀਕਾਂ ਨੂੰ ਸਿਲੇਬਸ ਬਣਾ ਕੇ ਵਿਸ਼ੇ ਵਜੋਂ ਪੜ੍ਹਾਉਣ ਦਾ ਮਕਸਦ ਕਿਤਾਬੀ ਕੀੜੇ ਪਾੜ੍ਹਿਆਂ ਦੀ ਭੀੜ ਵਿਚੋਂ ਇਨ੍ਹਾਂ ਦੀ ਸ਼ਖ਼ਸੀਅਤ ਵੱਖਰੀ ਦਿਸੇ। ਸਕੂਲ ਵਿੱਚ ਬੱਚਿਆਂ ਦਾ ਮਾਪਿਆਂ ਲਈ ਸਤਿਕਾਰ ਵਧਾਉਣ ਲਈ ਡਰੋਨ ਅਤੇ ਏਆਈ ਬਾਰੇ ਪੜ੍ਹਦਿਆਂ-ਪੜ੍ਹਦਿਆਂ ਨੈਤਿਕਤਾ ਦਾ ਪਾਠ ਵੀ ਪੜ੍ਹਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਘਰ ਜਾ ਕੇ ਮਾਪਿਆਂ ਦੇ ਕਿੱਤੇ ਵਿੱਚ ਹੱਥ ਵਟਾਉਣ ਲਈ ਪ੍ਰੇਰਨਾ ਦਿੱਤੀ ਹੈ ਤਾਂ ਕਿ ਗੁਰੂਆਂ ਦੇ ਦਿੱਤੇ ‘ਕਿਰਤ ਕਰੋ’ ਦੇ ਸਿਧਾਂਤ ਨੂੰ ਬਾਲ ਮਨਾਂ ਵਿੱਚ ਵਸਾ ਦਿੱਤਾ ਜਾਵੇ।
ਸਕੂਲ ਨੇ ਆਪਣੇ ਪੱਧਰ `ਤੇ ਉਕਤ ਵਿਸ਼ਿਆਂ ਦੇ ਨਾਲ-ਨਾਲ ਇੱਕ ਦਰਜਨ ਤੋਂ ਵੱਧ ਅਜਿਹੇ ਵਿਸ਼ੇ ਅਤੇ ਪਾਠਕ੍ਰਮ ਵਿਕਸਤ ਕੀਤੇ ਹਨ ਜਿਨ੍ਹਾਂ ਕਰ ਕੇ ਸੀਬੀਐੱਸਈ ਕੋਲ ਇਹ ਆਪਣੀ ਵੱਖਰੀ ਪਛਾਣ ਰੱਖਦਾ ਹੈ। ਇਥੇ ਨੀਤੀ ਆਯੋਗ ਦੇ ਸਹਿਯੋਗ ਨਾਲ ਅਟਲ ਟਿੰਕਰਿੰਗ ਲੈਬ ਦੀ ਸਥਾਪਨਾ, ਭੌਤਿਕ ਵਿਗਿਆਨ ਪਾਰਕ, ਸਾਹਸੀ ਗਤੀਵਿਧੀਆਂ ਤਹਿਤ 35 ਫੁੱਟ ਉੱਚੀ ਕਲਾਇੰਬਿੰਗ ਦੀਵਾਰ, ਰੋਬੋਟਿਕਸ ਲੈਬ, 10 ਮੀਟਰ ਏਸੀ ਸ਼ੂਟਿੰਗ ਰੇਂਜ ਤੇ 30 ਮੀਟਰ ਓਪਨ ਸ਼ੂਟਿੰਗ ਰੇਂਜ, ਕੌਮਾਂਤਰੀ ਪੱਧਰ ਦੀ ਵਾਈਫਾਈ ਇਮਾਰਤ, ਹਾਈਟੈਕ ਲਿਫਟ ਅਤੇ ਉਚ ਸੰਰਚਨਾ ਕੰਪਿਊਟਰ ਲੈਬ ਸਥਾਪਿਤ ਹਨ। ਆਧੁਨਿਕ ਸਿੱਖਿਆ ਤਹਿਤ ਵਿਦਿਆਰਥੀਆਂ ਨੂੰ ਸਮਾਜਿਕ, ਭੂਗੋਲਿਕ ਅਤੇ ਵਿਗਿਆਨਕ ਪੱਧਰ `ਤੇ ਸਿੱਖਿਅਤ ਕਰਨ ਲਈ ਦੋ ਵਾਰ ਨਾਸਾ ਟੂਰ (2011 ਤੇ 2019), ਯੂਕੇ ਟੂਰ, ਹਿਮਾਚਲ ’ਚ ਐਡਵੈਂਚਰ ਅਤੇ ਨੇਚਰ ਸਟੱਡੀ ਕੈਂਪ ਕਰਵਾਏ। ਗਲੋਬਲ ਗੇਟਵੇ ਪ੍ਰੋਗਰਾਮ ਤਹਿਤ ਬ੍ਰਿਟਿਸ਼ ਕੌਂਸਲ ਯੂਕੇ ਨਾਲ ਸੰਸਥਾ ਰਜਿਸਟਰਡ ਹੈ। ਮੈਸ਼ੀਅਨ ਜਸਲੀਨ ਕੌਰ ਇੰਡੀਅਨ ਇੰਸਟਿਊਟ ਆਫ ਰਿਮੋਟ ਸੈਂਸਿੰਗ, ਦੇਹਰਾਦੂਨ ਵਿਖੇ ਯੁਵਾ ਵਿਗਿਆਨੀ ਵਜੋਂ ਇਸਰੋ ਯੁਵਿਕਾ ਪ੍ਰੋਗਰਾਮ 2024 ਵਿੱਚ ਚੁਣੀ ਗਈ। ਸੀਬੀਐੱਸਈ ਦੇ ਕਰਵਾਏ ਆਰਟੀਫੀਸ਼ਲ ਇੰਟੈਲੀਜੈਂਸ ਓਲੰਪੀਅਡ ਫਿਊਚਰਟੈੱਕ ਵਿੱਚੋਂ 40% ਵਿਦਿਆਰਥੀਆਂ ਨੇ ਸਰਵਉੱਤਮ ਗਰੇਡ ਹਾਸਿਲ ਕੀਤਾ। ਨਹਿਰੂ ਯੁਵਾ ਕੇਂਦਰ ਦੇ ਕਰਵਾਏ ਏਆਈ ਮੁਕਾਬਲਿਆਂ ਵਿੱਚੋਂ ਸੰਸਥਾ ਨੇ ਜਿ਼ਲ੍ਹਾ ਪੱਧਰ ‘ਤੇ ਪਹਿਲਾ ਸਥਾਨ ਹਾਸਿਲ ਕੀਤਾ। ਯੂਥਆਈਡਿਆਥਾਨ ਦੇ ਕੌਮੀ ਪੱਧਰੀ ਮੁਕਾਬਲਿਆਂ ਵਿੱਚ ਰਾਜ ਪੱਧਰ ’ਤੇ ਚੁਣੀਆਂ ਸੱਤ ਟੀਮਾਂ ਵਿੱਚੋਂ ਇੱਕ ਟੀਮ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦੀ ਸੀ।
ਅਕਾਦਮਿਕ ਖੇਤਰ ਦੀ ਗੱਲ ਕਰੀਏ ਤਾਂ ਉਥੇ ਵੀ ਮੈਸ਼ੀਅਨ ਨੇ ਝੰਡੇ ਗੱਡੇ ਹਨ, ਬੋਰਡ ਦੀਆਂ ਮੈਰਿਟ ਸੂਚੀਆਂ ਵਿੱਚ ਆਉਣ ਦੇ ਨਾਲ-ਨਾਲ ਸਿਰਫ ਸਕੂਲੀ ਪੜ੍ਹਾਈ ਮਗਰੋਂ ਬਿਨਾਂ ਕੋਈ ਉੱਚ ਕੋਚਿੰਗ ਲਏ ਸਾਬਕਾ ਮੈਸ਼ੀਅਨ ਮਾਨਵਜੋਤ ਕੌਰ (ਨੱਥੂਵਾਲਾ) ਨੇ ਪੀਐੱਮਈਟੀ ਦੀ ਪ੍ਰਵੇਸ਼ ਪ੍ਰੀਖਿਆ ਵਿੱਚੋਂ 75ਵਾਂ ਰੈਂਕ, ਵੀਰਦਵਿੰਦਰ ਕੌਰ ਨੇ ਸਾਂਝੀ ਲਾਅ ਦਾਖਲਾ ਪ੍ਰੀਖਿਆ-2025 ਤਹਿਤ 37ਵਾਂ ਰੈਂਕ ਪ੍ਰਾਪਤ ਕੀਤਾ। ਸੰਸਥਾ ਵਿੱਚ ਚੱਲ ਰਹੇ ਤਿੰਨ ਐੱਨਸੀਸੀ ਯੂਨਿਟਾਂ ਦੇ ਕੈਡਿਟ ਕੌਮੀ ਏਕਤਾ ਕੈਪਾਂ, ਕੌਮੀ ਖੇਡਾਂ, ਥਲ ਸੈਨਾ ਕੈਪਾਂ ਅਤੇ ਨਵੀਂ ਦਿੱਲੀ ਲਾਲ ਕਿਲੇ ਵਿਖੇ ਹੋਈ ਗਣਤੰਤਰ ਦਿਵਸ ਪਰੇਡ ਵਿੱਚ ਭਾਗ ਲੈ ਕੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਮਾਣ ਵਾਲੀ ਗੱਲ ਹੈ ਕਿ ਫਰੀਦਕੋਟ ਜਿ਼ਲ੍ਹੇ ਦੇ ਚਾਰ ਕੈਡਿਟ ਹੁਣ ਤੱਕ ਗਣਤੰਤਰ ਦਿਵਸ ਪਰੇਡ ਤੱਕ ਪਹੁੰਚੇ ਹਨ ਜਿਨ੍ਹਾਂ ਵਿੱਚੋਂ 2 ਕੈਡਿਟ ਇਸ ਸੰਸਥਾ ਦੇ ਹਨ। ਇੱਕੋ-ਇੱਕ ਸਕੂਲ ਜਿਸ ਦੀ ਵਿਦਿਆਰਥਣ ਰਮਨਦੀਪ ਕੌਰ ਔਲਖ ਆਰਡੀ ਪਰੇਡ ਦੀ ਸ਼ਾਨ ਬਣੀ। ਲੈਫਟੀਨੈਂਟ ਅੰਮ੍ਰਿਤਪਾਲ ਕੌਰ ਦੀ ਅਗਵਾਈ ਹੇਠ ਐੱਨਸੀਸੀ ਕੈਡਿਟ ਸ਼ਲਾਘਾਯੋਗ ਪ੍ਰਾਪਤੀਆਂ ਕਰ ਰਹੇ ਹਨ।
ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਰੀਰਕ, ਮਾਨਸਿਕ, ਬੌਧਿਕ ਅਤੇ ਭਾਵਨਾਤਮਕ ਸਿਹਤ ਦੇ ਵਿਕਾਸ ਲਈ ਮੈਸ਼ੀਅਨ ਵਾਸਤੇ ਘੋੜ ਸਵਾਰੀ, ਸਕੇਟਿੰਗ, ਸਕੇਟਿੰਗ ਹਾਕੀ, ਰਾਈਫਲ ਅਤੇ ਪਿਸਤੌਲ ਸ਼ੂਟਿੰਗ, ਤੈਰਾਕੀ, ਚੈੱਸ, ਰੋਪ ਸਕਿੱਪਿੰਗ, ਬਾਸਕਿਟਬਾਲ, ਵਾਲੀਬਾਲ, ਲਾਅਨ ਟੈਨਿਸ, ਟੇਬਲ ਟੈਨਿਸ, ਅਥਲੈਟਿਕਸ, ਵਾਲ ਕਲਾਇੰਬਿੰਗ ਵਰਗੀਆਂ ਖੇਡਾਂ ਵਿੱਚ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸਾਹਿਤ ਅਤੇ ਸੱਭਿਆਚਾਰਕ ਸਿੱਖਿਆ ਦੀ ਬਦੌਲਤ ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ ਸਕੂਲ ਪੰਜ ਵਾਰ ‘ਸਰਵਸ਼੍ਰੇਸ਼ਠ ਸਕੂਲ ਪੰਜਾਬ’ ਦਾ ਐਵਾਰਡ ਪ੍ਰਾਪਤ ਕਰ ਚੁੱਕਾ ਹੈ। ਸੰਸਥਾ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਇਸ ਸਕੂਲ ਨੂੰ ਕੌਮਾਂਤਰੀ ਪੱਧਰ ਤੱਕ ਲਿਜਾਣ ਵਾਲੀ ਸ਼ਖ਼ਸੀਅਤ ਪ੍ਰਿੰਸੀਪਲ/ਡਾਇਰੈਕਟਰ ਡਾ. ਐੱਸਐੱਸ ਬਰਾੜ ਦਾ ਜ਼ਿਕਰ ਜ਼ਰੂਰੀ ਹੈ। ਇਹ ਅਣਗਿਣਤ ਲੋਕਾਂ ਦੇ ਰਾਹ ਦਸੇਰੇ, ਲਿਖਾਰੀ, ਗੌਲਫ ਖਿਡਾਰੀ, ਜਿ਼ਲ੍ਹੇ ਵਿੱਚ ਸਮਾਰਟ ਕਲਾਸ ਰੂਮ, ਸ਼ੂਟਿੰਗ, ਸਕੇਟਿੰਗ ਦੇ ਜਨਮਦਾਤਾ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਸਕੂਲ ਨੂੰ ਵਪਾਰ ਵਜੋਂ ਨਹੀਂ ਲਿਆ ਸਗੋਂ ਵਿਦਿਆਰਥੀਆਂ ਨੂੰ ਸਕੂਲ ਇਮਾਰਤ ਦੇ ਸਿਖਰ `ਤੇ ਬਣੇ ਸ਼ਾਂਤੀ ਸਤੰਬ ਰਾਹੀਂ ਧਾਰਮਿਕ ਨਿਰਪੱਖਤਾ ਦਾ ਸਬਕ ਸਿਖਾਇਆ ਹੈ।
ਸੰਪਰਕ: 98144-42674

Advertisement
Advertisement