ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਦਰਸ਼ ਸਕੂਲ ਮਾਮਲਾ: ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਮੁਜ਼ਾਹਰੇ

04:30 AM Apr 07, 2025 IST
ਮਾਨਸਾ ਵਿੱਚ ਵਿਧਾਇਕ ਬਣਾਂਵਾਲੀ ਦੀ ਰਿਹਾਇਸ਼ ਅੱਗੇ ਲਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ

Advertisement

ਮਾਨਸਾ, 6 ਅਪਰੈਲ
ਬਠਿੰਡਾ ਜ਼ਿਲ੍ਹੇ ਦੇ ਪਿੰਡ ਚਾਉਕੇ ਵਿੱਚ ਬਣੇ ਆਦਰਸ਼ ਸਕੂਲ ’ਚੋਂ ਜਬਰੀ ਹਟਾਏ ਗਏ ਅਧਿਆਪਕਾਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੌਰਾਨ ਕੱਲ੍ਹ ਪੁਲੀਸ ਵੱਲੋਂ ਲਾਠੀਚਾਰਜ ਕਰਨ ਤੋਂ ਬਾਅਦ ਅਧਿਆਪਕਾਂ ਅਤੇ ਮਦਦ ਲਈ ਆਏ ਕਿਸਾਨਾਂ ਨੂੰ ਫੜਕੇ ਵੱਖ-ਵੱਖ ਥਾਣਿਆਂ ਵਿੱਚ ਬੰਦ ਕਰਨ ਖਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਮਾਲਵਾ ਖੇਤਰ ’ਚ ਵੱਖ-ਵੱਖ ਥਾਵਾਂ ’ਤੇ ਵਿਧਾਇਕਾਂ ਅਤੇ ਵਜ਼ੀਰਾਂ ਦੇ ਘਰ ਅੱਗੇ ਧਰਨੇ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਆਮ ਆਦਮੀ ਪਾਰਟੀ ਦੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਮਾਨਸਾ ਸਥਿਤ ਰਿਹਾਇਸ਼ ਅੱਗੇ ਲਾਏ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਿੰਡ ਚਾਉਕੇ ਸਕੂਲ ਦਾ ਮਸਲਾ ਬੈਠ ਕੇ ਹੱਲ ਕਰਨ ਦੀ ਬਜਾਇ ਸਰਕਾਰ ਦੇ ਇਸ਼ਾਰੇ ’ਤੇ ਬਠਿੰਡਾ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਡੰਡੇ ਦੇ ਜ਼ੋਰ ’ਤੇ ਹੱਲ ਕਰਨ ਦਾ ਰਾਹ ਲੱਭਿਆ।
ਇਸ ਮੌਕੇ ਬੀ.ਕੇ.ਯੂ. ਡਕੌਦਾ ਧਨੇਰ ਦੇ ਸੂਬਾ ਆਗੂ ਮੱਖਣ ਸਿੰਘ ਭੈਣੀਬਾਘਾ, ਬਲਜੀਤ ਸਿੰਘ ਅਤੇ ਡੀ.ਟੀ.ਐਫ. ਦੇ ਦਿਗਵਿਜੈਪਾਲ ਸ਼ਰਮਾ, ਕਰਮਜੀਤ ਸਿੰਘ ਤਾਮਕੋਟ, ਪੈਨਸ਼ਨਰ ਐਸੋਸੀਏਸ਼ਨ ਆਜ਼ਾਦ ਦੇ ਹਰਬੰਤ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਹਰਚਰਨ ਸਿੰਘ ਤਾਮਕੋਟ, ਭੋਲਾ ਸਿੰਘ ਮਾਖਾ, ਉੱਤਮ ਸਿੰਘ ਰਾਮਾਂਨੰਦੀ, ਜਗਸੀਰ ਸਿੰਘ ਜਵਾਹਰਕੇ, ਕੁਲਦੀਪ ਸਿੰਘ ਚਚੋਹਰ ਨੇ ਵੀ ਸੰਬੋਧਨ ਕੀਤਾ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਦੀ ਪ੍ਰਧਾਨਗੀ ਹੇਠ ਸਥਾਨਕ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਆਗੂ ਬਲੌਰ ਸਿੰਘ ਘੱਲ ਕਲਾਂ ਤੇ ਇਕਬਾਲ ਸਿੰਘ ਸਿੰਘਾਵਾਲਾ ਨੇ ਕਿਹਾ ਕਿ ਆਦਰਸ਼ ਸਕੂਲ ਚਾਉਕੇ ਜ਼ਿਲ੍ਹਾ ਬਠਿੰਡਾ ਵਿੱਚ ਧਰਨਾਕਾਰੀ ਅਧਿਆਪਕਾਂ ਅਤੇ ਉਨ੍ਹਾਂ ਦੀ ਹਮਾਇਤ ’ਚ ਆਏ ਕਿਸਾਨਾਂ ਉੱਤੇ ਪੁਲੀਸ ਨੇ ਜਬਰ ਢਾਹ ਕੇ ਧਰਨਾ ਚੁਕਾ ਦਿੱਤਾ। ਅੱਜ ਦੇ ਧਰਨੇ ਨੂੰ ਜਗਜੀਤ ਸਿੰਘ ਮੱਧੋਕੇ, ਜਗਸੀਰ ਸਿੰਘ ਪੱਪੂ ਦੌਦਰ, ਗੁਰਦੇਵ ਸਿੰਘ ਵਰੇ, ਰਣਧੀਰ ਸਿੰਘ ਬਾਘਾ ਪੁਰਾਣਾ ਤੇ ਹੋਰਾਂ ਨੇ ਸੰਬੋਧਨ ਕੀਤਾ।

ਤੇਰਾਂ ਮਹੀਨਿਆਂ ਦੇ ਬੱਚੇ ਦੀ ਗ੍ਰਿਫ਼ਤਾਰੀ ਨੂੰ ਦੱਸਿਆ ਸਰਕਾਰੀ ਸਿਤਮ
ਲੰਬੀ (ਇਕਬਾਲ ਸਿੰਘ ਸ਼ਾਂਤ): ਪਿੰਡ ਚਾਉਕੇ ਦੇ ਆਦਰਸ਼ ਸਕੂਲ ਦੇ ਭਖਵੇਂ ਮਾਮਲੇ ਵਿੱਚ ਸੰਘਰਸ਼ੀ ਅਧਿਆਪਕਾਂ ਅਤੇ ਕਿਸਾਨਾਂ ਉੱਪਰ ਪੜਾਅਵਾਰ ਸਰਕਾਰੀ ਜਬਰ ਖ਼ਿਲਾਫ਼ ਅੱਜ ਭਾਕਿਯੂ ਏਕਤਾ-ਉਗਰਾਹਾਂ ਜ਼ਿਲ੍ਹਾ ਇਕਾਈ ਵੱਲੋਂ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਮੌਕੇ ਸਰਕਾਰੀ ਕਾਰਵਾਈ ਤਹਿਤ ਅਧਿਆਪਕਾਂ ਦੀ ਗ੍ਰਿਫ਼ਤਾਰੀ ਨਾਲ ਇੱਕ 13 ਮਹੀਨਿਆਂ ਦੇ ਬੱਚੇ ਨੂੰ ਵੀ ਜੇਲ੍ਹ ਭੇਜਣ ਦਾ ਮੁੱਦਾ ਕਾਫੀ ਮਘਿਆ ਰਿਹਾ। ਧਰਨੇ ਨੂੰ ਸੰਬੋਧਨ ਕਰਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਕੋਟਲੀ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘੇਵਾਲਾ, ਪੀਐੱਸਯੂ ਸ਼ਹੀਦ ਰੰਧਾਵਾ ਦੇ ਆਗੂ ਨਵਜੋਤ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਖੁੰਢੇ ਹਲਾਲ ਨੇ ਆਖਿਆ ਕਿ ਭ੍ਰਿਸਟਾਚਾਰ ਮੁਕਤ ਸ਼ਾਸਨ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਪਿੰਡ ਚਾਉਕੇ ਦੇ ਆਦਰਸ਼ ਸਕੂਲ ਮਾਮਲੇ ਵਿੱਚ ਭ੍ਰਿਸ਼ਟ ਮੈਨੇਜਮੈਂਟ ਦੇ ਹੱਕ ਵਿੱਚ ਖਲੋਅ ਕੇ ਹੱਕ ਮੰਗਦੇ ਸੰਘਰਸ਼ੀ ਲੋਕਾਂ ਉੱਪਰ ਜਬਰ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਭ੍ਰਿਸਟਾਚਾਰ ਵਿਰੁੱਧ ਕਾਰਵਾਈ ਦੀ ਬਜਾਇ ਭ੍ਰਿਸ਼ਟਾਚਾਰ ਵਿਰੁੱਧ ਲੜਨ ਵਾਲੇ ਲੋਕਾਂ ਨੂੰ ਦਬਾਉਣ ’ਤੇ ਲੱਗੀ ਹੋਈ ਹੈ। ਇਸ ਮੌਕੇ ਹਰਮੀਤ ਕੋਟਗੁਰੂ ਨੇ ਪਾਸ਼ ਦੀ ਇਨਕਲਾਬੀ ਕਵਿਤਾ ਨਾਲ ਕਿਸਾਨ ਧਰਨੇ ਨੂੰ ਮਨੋਬਲ ਦਿੱਤਾ। ਇਸ ਮੌਕੇ ਧਰਮਪਾਲ ਸਿੰਘ ਸੰਗਤ, ਨਿਸ਼ਾਨ ਕੱਖਾਂਵਾਲੀ, ਹਰਪਾਲ ਸਿੰਘ ਕਿਲਿਆਂਵਾਲੀ, ਜਸਕਰਨ ਗੋਰਾ, ਜਗਸੀਰ ਗੱਗੜ, ਗੁਰਤੇਜ ਖੁੱਡੀਆ, ਸੁਖਵੀਰ ਵੜਿੰਗਖੇੜਾ, ਬਿਰਾਮ ਸਿੰਘ ਕੋਠਾਗੁਰੂ, ਕਾਕਾ ਖੁੰਢੇ ਹਲਾਲ, ਕ੍ਰਿਸ਼ਨਾ ਅਤੇ ਗੁਰਜੰਟ ਸਾਉਂਕੇ ਨੇ ਵੀ ਵਿਚਾਰ ਰੱਖੇ।

Advertisement

ਗ੍ਰਿਫ਼ਤਾਰ ਆਗੂਆਂ, ਵਰਕਰਾਂ ਤੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ
ਬਰਨਾਲਾ (ਪਰਸ਼ੋਤਮ ਬੱਲੀ): ਬਠਿੰਡਾ ਦੇ ਪਿੰਡ ਚਾਉਕੇ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੱਕੀ ਮੰਗਾਂ ਲਈ ਸੰਘਰਸ਼ੀ ਅਧਿਆਪਕਾਂ ਦਾ ਲੱਗਾ ਪੱਕਾ ਧਰਨਾ ਜਬਰੀ ਚੁਕਾ ਕੇ ਧਰਨਾਕਾਰੀਆਂ ਨੂੰ ਜੇਲ੍ਹ ’ਚ ਡੱਕਣ ਖ਼ਿਲਾਫ਼ ਅੱਜ ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਇੱਥੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਜਿੱਥੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ, ਉੱਥੇ ਗ੍ਰਿਫ਼ਤਾਰ ਕੀਤੇ ਆਗੂਆਂ, ਵਰਕਰਾਂ ਤੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਦਰਸ਼ਨ ਸਿੰਘ ਭੈਣੀ ਮਹਿਰਾਜ, ਖਜ਼ਾਨਚੀ ਭਗਤ ਸਿੰਘ ਛੰਨਾ, ਟੀਐੱਸਯੂ ਭੰਗਲ ਦੇ ਆਗੂ ਸਤਵਿੰਦਰ ਸਿੰਘ, ਭਾਕਿਯੂ ਉਗਰਾਹਾਂ ਦੇ ਬਰਨਾਲਾ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ, ਸੰਦੀਪ ਕੌਰ, ਰਣਜੀਤ ਕੌਰ ਪੱਤੀ ਸੇਖਵਾਂ, ਪਰਮਜੀਤ ਕੌਰ ਟੱਲੇਵਾਲ ਤੇ ਬਲਜੀਤ ਕੌਰ ਰੁੜੇਕੇ ਆਦਿ ਆਗੂ ਸ਼ਾਮਲ ਸਨ।

Advertisement