ਆਂਗਣਵਾੜੀ ਦੀ ਇਮਾਰਤ ਤੇ ਗਲੀਆਂ ਨਾਲੀਆਂ ਦਾ ਉਦਘਾਟਨ
05:07 AM Feb 03, 2025 IST
ਬਠਿੰਡਾ: ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਅਤੇ ‘ਆਪ’ ਬਠਿੰਡਾ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਨੇ ਪਿੰਡ ਬਾਂਡੀ ਵਿੱਚ ਆਂਗਣਵਾੜੀ ਕੇਂਦਰ ਦੀ ਨਵੀਂ ਇਮਾਰਤ ਅਤੇ ਇੰਟਰਲਾਕਿੰਗ ਟਾਈਲਾਂ ਨਾਲ ਪੱਕੀਆਂ ਕੀਤੀਆਂ ਗਲੀਆਂ ਅਤੇ ਨਾਲੀਆਂ ਦਾ ਉਦਘਾਟਨ ਕੀਤਾ। ਉਨ੍ਹਾਂ ਆਖਿਆ ਕਿ ਰਵਾਇਤੀ ਪਾਰਟੀਆਂ ਵੱਲੋਂ ਅਣਗੌਲੇ ਕੀਤੇ ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਨੂੰ ਵਿਕਾਸ ਦੇ ਨਕਸ਼ੇ ’ਤੇ ਲਿਆਂਦਾ ਜਾਵੇਗਾ ਅਤੇ ਵਿਕਾਸ ਕਾਰਜਾਂ ਲਈ ਪੈਸੇ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਭੱਲਾ ਨੇ ਪਿੰਡ ਦੇ ਲੋਕਾਂ ਨੂੰ ਮਗਨਰੇਗਾ ਜੌਬ ਕਾਰਡ ਵੀ ਵੰਡੇ। -ਨਿੱਜੀ ਪੱਤਰ ਪ੍ਰੇਰਕ
Advertisement
Advertisement