ਅੰਬੇਡਕਰ ਦੇ ਬੁੱਤ ’ਤੇ ਨਾਅਰੇ ਲਿਖਣ ਦਾ ਵਿਰੋਧ
04:38 AM Apr 03, 2025 IST
ਪੱਤਰ ਪ੍ਰੇਰਕ
ਬਲਾਚੌਰ, 2 ਅਪਰੈਲ
Advertisement
ਫਿਲੌਰ ਵਿੱਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਖਾਲਿਸਤਾਨੀ ਨਾਅਰੇ ਲਿਖਣ ਦੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੈ ਮੰਗੂਪੁਰ ਨੇ ਨਿਖੇਧੀ ਕਰਦਿਆਂ ਉਕਤ ਘਟਨਾ ਨੂੰ ਲੋਕਤੰਤਰ ਤੇ ਭਾਇਚਾਰੇ ’ਤੇ ਹਮਲਾ ਕਰਾਰ ਦਿੱਤਾ ਹੈ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਕਥਿਤ ਖਾਲਿਸਤਾਨੀ ਸਮਰਥਕਾਂ ਨੇ ਖੁੱਲ੍ਹੇੇ ਤੌਰ ’ਤੇ 14 ਅਪਰੈਲ ਨੂੰ ਸੂਬੇ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀਆਂ ਸਾਰੀਆਂ ਮੂਰਤੀਆਂ ਹਟਾਉਣ ਦੀ ਚੁਣੌਤੀ ਦਿੱਤੀ ਹੈ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਇਹ ਨਿੰਦਣਣੋਗ ਕਿਰਦਾਰ ਨਾ ਸਿਰਫ ਸਾਡੇ ਸੰਵਿਧਾਨਿਕ ਮੁੱਲਾਂ ਵਿਰੁੱਧ ਹੈ, ਸਗੋਂ ਸਮਾਜਿਕ ਸਦਭਾਵਨਾਂ ਨੂੰ ਭੰਗ ਕਰਨ ਦੀ ਕੋਸ਼ਿਸ਼ ਵੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਜੈ ਮੰਗੂਪੁਰ ਨੇ ਇਸ ਸਬੰਧੀ ਐੱਸਡੀਐੱਮ ਬਲਾਚੌਰ ਰਾਹੀਂ ਰਾਜਪਾਲ ਨੂੰ ਮੰਗ ਪੱਤਰ ਭੇਜ ਕੇ ਡਾ. ਅੰਬੇਡਕਰ ਦੇ ਸਾਰੇ ਬੁੱਤਾਂ ਲਈ ਸੁਰੱਖਿਆ ਇੰਤਜ਼ਾਮ ਕਰਨ ਦੀ ਮੰਗ ਕੀਤੀ।
Advertisement
Advertisement