ਅੰਤਰ-ਕਾਲਜ ਅੱਖਰਕਾਰੀ ਮੁਕਾਬਲੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਮਾਰਚ
ਦਿੱਲੀ ਯੂਨੀਵਰਸਿਟੀ ਦੇ ਮੈਤ੍ਰੇਈ ਕਾਲਜ ਦੇ ਪੰਜਾਬੀ ਵਿਭਾਗ ਦੇ ਪੰਜਾਬੀ ਸਾਹਿਤਕ ਮੰਚ ਵੱਲੋਂ ਅੰਤਰ-ਕਾਲਜ ਵਿਭਾਗੀ ਸਾਲਾਨਾ ਉਤਸਵ ‘ਫੁਲਕਾਰੀ’ ਪ੍ਰਿੰਸੀਪਲ ਪ੍ਰੋ. ਹਰੀਤਮਾ ਚੋਪੜਾ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਵਿੱਚ ਅੱਖਰਕਾਰੀ ਅਤੇ ਪੰਜਾਬੀ ਲੋਕ ਨਾਚ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਮੈਤ੍ਰੇਈ ਕਾਲਜ ਅਤੇ ਦਿੱਲੀ ਯੂਨੀਵਰਸਿਟੀ ਦੇ ਕਈ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕਨਵੀਨਰ ਡਾ. ਸੁਸ਼ੀਲ ਕੁਮਾਰੀ ਤੇ ਰਜਨੀ ਭਨੇਟ ਨੇ ਜੱਜਾਂ ਦੀ ਭੂਮਿਕਾ ਨਿਭਾਈ। ‘ਅੱਖਰਕਾਰੀ’ ਮੁਕਾਬਲੇ ਵਿੱਚ ਕੋਹਿਨੂਰ ਕੌਰ (ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ), ਜਲਨਿੱਧ ਕੌਰ, ਭੂਮਿਕਾ ਕੰਬੋਜ ਅਤੇ ਚੇਤਨਾ ਆਯਾ ਨੇ ਮੁਕਾਬਲੇ ਜਿੱਤੇ। ’ਲੋਕ ਨਾਚ’ ਲੁਭਾਸ਼ੀ (ਲਕਸ਼ਮੀ ਬਾਈ ਕਾਲਜ), ਪ੍ਰਭਲੀਨ ਕੌਰ ਸਾਨਿਯਾ (ਮੈਤੋਈ ਕਾਲਜ) ਅਤੇ ਵੰਦਨਾ (ਮੈਤ੍ਰੇਈ ਕਾਲਜ) ਸਿਮਰਨ ਕੌਰ (ਭਾਰਤੀ ਕਾਲਜ) ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਡਾ. ਸਾਰਿਕਾ ਸ਼ਰਮਾ ਨੇ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਪ੍ਰੋ. ਹਰੀਤਮਾ ਚੋਪੜਾ, ਕਨਵੀਨਰ ਡਾ. ਸੁਸ਼ੀਲ ਕੁਮਾਰੀ ਸਹਿ ਕੁਆਰਡੀਨੇਟਰ ਡਾ. ਹਰਮੀਤ ਕੌਰ ਨੇ ਮੁਕਾਬਲਿਆਂ ਦੇ ਸਮੁੱਚੇ ਪ੍ਰਬੰਧ ਦੇਖੇ।