ਅਰਿਜੀਤ ਸਿੰਘ ਵੱਲੋਂ ਚੇਨੱਈ ਸ਼ੋਅ ਰੱਦ
05:29 AM Apr 26, 2025 IST
ਨਵੀਂ ਦਿੱਲੀ: ਗਾਇਕ ਅਰਿਜੀਤ ਸਿੰਘ ਨੇ ਚੇਨੱਈ ਵਿੱਚ 27 ਅਪਰੈਲ ਨੂੰ ਹੋਣ ਵਾਲਾ ਆਪਣਾ ਸ਼ੋਅ ਰੱਦ ਕਰ ਦਿੱਤਾ ਹੈ। ਗਾਇਕ ਨੇ ਇਹ ਫ਼ੈਸਲਾ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਮਗਰੋਂ ਲਿਆ ਹੈ। ਇਸ ਸਬੰਧੀ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਗਈ ਹੈ। ਸ਼ੋਅ ਦੇ ਪ੍ਰਬੰਧਕਾਂ ਵੱਲੋਂ ਪਾਈ ਇਸ ਪੋਸਟ ਨੂੰ ਗਾਇਕ ਨੇ ਵੀ ਸਾਂਝਾ ਕੀਤਾ ਹੈ। ਗਾਇਕ ਨੇ ਖ਼ੁਲਾਸਾ ਕੀਤਾ ਹੈ ਕਿ ਇਹ ਫ਼ੈਸਲਾ ਅਤਿਵਾਦੀ ਹਮਲੇ ’ਚ ਮਰਨ ਵਾਲਿਆਂ ਨੂੰ ਸ਼ਰਧਾ ਭੇਟ ਕਰਨ ਵਜੋਂ ਲਿਆ ਗਿਆ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਵਾਪਰੇ ਹਾਦਸੇ ਕਾਰਨ ਚੇਨੱਈ ਵਿੱਚ 27 ਅਪਰੈਲ ਨੂੰ ਹੋਣ ਵਾਲਾ ਸ਼ੋਅ ਰੱਦ ਕੀਤਾ ਗਿਆ ਹੈ। ਇਸ ਪੋਸਟ ਵਿੱਚ ਕਿਹਾ ਗਿਆ ਹੈ ਕਿ ਟਿਕਟ ਖ਼ਰੀਦਣ ਵਾਲਿਆਂ ਨੂੰ ਉਨ੍ਹਾਂ ਦੇ ਪੂਰੇ ਪੈਸੇ ਵਾਪਸ ਕੀਤੇ ਜਾਣਗੇ। -ਏਐੱਨਆਈ
Advertisement
Advertisement