ਅਮਰੀਕੀ ਡਰੱਗ ਰੈਗੂਲੇਟਰ ਦੇ ਅਲਰਟ ਮਗਰੋਂ ‘ਆਈ ਡਰੋਪਸ’ ਵਾਪਸ ਮੰਗਾਏ
03:32 AM Feb 04, 2023 IST
ਟ੍ਰਿਬਿਊਨ ਨਿਊਜ਼ ਸਰਵਿਸ
Advertisement
ਨਵੀਂ ਦਿੱਲੀ, 3 ਫਰਵਰੀ
ਅਮਰੀਕੀ ਡਰੱਗ ਰੈਗੂਲੇਟਰ ਵੱਲੋਂ ਜਾਰੀ ਅਲਰਟ ਮਗਰੋਂ ਭਾਰਤੀ ਫਰਮ ਗਲੋਬਲ ਫਾਰਮਾ ਹੈੱਲਥਕੇਅਰ ਨੇ ਮਸਨੂਈ ਅੱਥਰੂ (ਆਰਟੀਫੀਸ਼ੀਅਲ ਟੀਅਰਜ਼) ਤੇ ਲੁਬਰੀਕੈਂਟ ਆਈ ਡਰੋਪਸ ਦਾ ਸਾਰਾ ਲਾਟ ਵਾਪਸ ਮੰਗਵਾ ਲਿਆ ਹੈ। ਅਮਰੀਕਾ ਵਿੱਚ ਇਹ ਦਵਾਈ ਪਾਉਣ ਨਾਲ ਇਕ ਵਿਅਕਤੀ ਦੀ ਮੌਤ ਤੇ ਕੁਝ ਲੋਕਾਂ ਦੀ ਪੱਕੇ ਤੌਰ ‘ਤੇ ਨਿਗ੍ਹਾ ਜਾਣ ਸਣੇ ਕੁੱਲ 55 ਘਟਨਾਵਾਂ ਸਾਹਮਣੇ ਆਉਣ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ। ਈਜ਼ੀਕੇਅਰ ਤੇ ਡੈੱਲਸਾਮ ਫਾਰਮਾ ਦੇ ਬਰਾਂਡ ਨਾਂ ਵਾਲੇ ਆਈ ਡਰੋਪਸ ਦੀ ਡਿਸਟ੍ਰੀਬਿਊਸ਼ਨ ਈਜ਼ੀਕੇਅਰ, ਐੱਲਐੱਲਸੀ ਤੇ ਡੈੱਲਸਾਮ ਫਾਰਮਾ ਵੱਲੋਂ ਕੀਤੀ ਜਾ ਰਹੀ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਭਾਰਤੀ ਮੈਨੂਫੈਕਚਰਰ ਨਾਲ ਜੁੜਿਆ ਇਹ ਗ਼ੈਰਮਿਆਰੀ ਉਤਪਾਦ ਦਾ ਤੀਜਾ ਕੇਸ ਹੈ।
Advertisement
Advertisement