ਆਤਿਸ਼ਬਾਜ਼ੀ ਕਾਰਨ ਘਰ ’ਚ ਅੱਗ ਲੱਗੀ
05:33 AM Apr 28, 2025 IST
ਦੇਵੀਗੜ (ਮੁਖਤਿਆਰ ਸਿੰਘ ਨੌਗਾਵਾਂ): ਦੇਵੀਗੜ੍ਹ ਵਿੱਚ ਸ਼ਰਧਾਲੂਆਂ ਵੱਲੋਂ ਕੱਲ੍ਹ ਖਾਟੂ ਸ਼ਿਆਮ ਦੀ ਨਿਸ਼ਾਨ ਯਾਤਰਾ ਕੱਢੀ ਗਈ ਸੀ। ਇਸ ਦੌਰਾਨ ਕੁਝ ਵਿਅਕਤੀ ਆਤਿਸ਼ਬਾਜ਼ੀ ਕਰ ਰਹੇ ਸਨ ਤਾਂ ਅਚਾਨਕ ਇੱਕ ਪਟਾਕਾ ਇਕ ਬੰਦ ਪਏ ਘਰ ਦੀ ਛੱਤ ’ਤੇ ਡਿੱਗ ਗਿਆ ਅਤੇ ਅੱਗ ਲੱਗ ਗਈ। ਇਸ ਮੌਕੇ ਘਰ ਦੀ ਛੱਤ ’ਤੇ ਤਾਰਾਂ ਵੀ ਸਪਾਰਕ ਹੋਣ ਲੱਗੀਆਂ। ਇਸ ਦੌਰਾਨ ਡਿਊਟੀ ਨਿਭਾਅ ਰਹੇ ਟ੍ਰੈਫਿਕ ਇੰਚਾਰਜ ਤਰਸੇਮ ਕੁਮਾਰ ਦਾ ਧਿਆਨ ਅੱਗ ਵੱਲ ਪਿਆ ਤਾਂ ਉਨ੍ਹਾਂ ਤੁਰੰਤ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਅੱਗ ਬੁਝਾਈ। ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਦਲੇਰ ਪੁਲੀਸ ਮੁਲਾਜ਼ਮਾਂ ਦਾ ਸਨਮਾਨ ਕੀਤਾ ਜਾਵੇ।
Advertisement
Advertisement
Advertisement