ਬਾਉਲੀ ਸਾਹਿਬ ਦੀ ਇਮਾਰਤ ਦੀ ਕਾਰ ਸੇਵਾ ਸ਼ੁਰੂ
05:46 AM Apr 29, 2025 IST
ਦੇਵੀਗੜ੍ਹ: ਸੰਤ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਘੜਾਮ ਵਿੱਚ ਇਮਾਰਤ ਦੇ ਸੁੰਦਰੀਕਰਨ ਦੀ ਸੇਵਾ ਸ਼ੁਰੂ ਹੋ ਗਈ ਹੈ। ਇਸ ਮੌਕੇ ਸੰਤ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲੇ ਅੰਮ੍ਰਿਤਸਰ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ ਅਤੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੀ ਇਮਾਰਤ ਨੂੰ ਮੁੜ ਤੋਂ ਬਣਾਉਣ ਦੀ ਸੇਵਾ ਅਰਦਾਸ ਕਰਵਾ ਕੇ ਆਰੰਭ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਇੰਚਾਰਜ ਸੇਵਾਦਾਰ ਸੁਖਦੇਵ ਸਿੰਘ, ਬਾਬਾ ਰਤਨ ਸਿੰਘ ਭੂਰੀ ਵਾਲੇ, ਚਰਨਜੀਤ ਸਿੰਘ ਭੈਣੀ, ਸੁੱਚਾ ਸਿੰਘ ਨੰਦਗੜ੍ਹ, ਸੁਖਵਿੰਦਰ ਸਿੰਘ ਪਠਾਣਮਾਜਰਾ, ਬਲਜਿੰਦਰ ਸਿੰਘ ਨੰਦਗੜ੍ਹ, ਹਰਦੇਵ ਸਿੰਘ ਘੜਾਮ, ਸਾਹਿਬ ਸਿੰਘ ਘੜਾਮ ਤੇ ਯਾਦਵਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement