ਪਹਿਲਗਾਮ ਵਿੱਚ ਅਤਿਵਾਦੀ ਹਮਲੇ ਦੇ ਰੋਸ ਵਜੋਂ ਮੁਜ਼ਾਹਰਾ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅਤਿਵਾਦੀ ਹਮਲੇ ਦੇ ਰੋਸ ਵਜੋਂ ਅੱਜ ਭਾਰਤੀ ਘੱਟ ਗਿਣਤੀਆਂ ਅਤੇ ਦਲਿਤ ਫ਼ਰੰਟ ਨੇ ਆਗੂ ਜੋਗਿੰਦਰ ਸਿੰਘ ਪੰਛੀ ਦੀ ਅਗਵਾਈ ਹੇਠ ਇੱਥੇ ਖੰਡਾ ਚੌਕ ਵਿੱਚ ਅਤਿਵਾਦ ਅਤੇ ਪਾਕਿਸਤਾਨ ਦੇ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਸ ਦੌਰਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਖੰਡਾ ਚੌਕ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਹੱਥਾਂ ਵਿੱਚ ਤਖ਼ਤੀਆਂ ਫੜਕੇ ਪਾਕਿਸਤਾਨ ਖ਼ਿਲਾਫ ਨਾਅਰੇਬਾਜ਼ੀ ਕੀਤੀ। ਜੋਗਿੰਦਰ ਸਿੰਘ ਪੰਛੀ ਨੇ ਕਿਹਾ ਕਿ ਪਹਿਲਗਾਮ ਦੇ ਵਿਚ ਇਨਸਾਨੀਅਤ ਦਾ ਕਤਲ ਕੀਤਾ ਗਿਆ। ਦੇਸ਼ ਅੰਦਰ ਅਜਿਹੀਆਂ ਤਾਕਤਾਂ ਜੋ ਜਾਤ ਪਾਤ ਦੇ ਆਧਾਰ ’ਤੇ ਵੰਡਣ ਦੀ ਡੂੰਘੀ ਸਾਜ਼ਿਸ਼ ਸਾਹਮਣੇ ਆਈ ਹੈ। ਇਸ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਹਰਵਿੰਦਰ ਸਿੰਘ ਜੌਹਰ, ਪਰਮਜੀਤ ਸੰਧੂ, ਹਰਿੰਦਰ ਖਾਲਸਾ, ਇੰਜਨੀਅਰ ਵਰਿੰਦਰ ਸਿੰਘ, ਡਾ. ਹਰਮਨਜੀਤ ਸਿੰਘ ਜੋਗੀਪੁਰ, ਲਖਵੀਰ ਕਰਨਪੁਰ, ਐੱਸਐੱਸ ਜੌਹਰ, ਰੋਸ਼ਨ ਬਾਰਨ, ਧਰਮ ਸਿੰਘ ਬਾਰਨ, ਪਰਵਿੰਦਰ ਸਿੰਘ, ਹਰਚਰਨ ਚੰਨੀ, ਐੱਸ ਐੱਸ ਲਾਡੀ, ਸਤਵੰਤ ਸਿੰਘ ਕਲੌੜ, ਦੇਵ ਸਿੰਘ, ਗੁਰਤੇਜ ਸਿੰਘ, ਨਿਰਮਲ ਸਿੰਘ ਮੰਝਾਲੀ, ਹਰਨੇਕ ਸਿੰਘ ਬਹਾਲੀ ਤੇ ਜਸਪਾਲ ਚਲੈਲਾ ਆਦਿ ਵੀ ਹਾਜ਼ਰ ਸਨ।