ਬਾਕਸਿੰਗ: ਵਿਦਿਆਰਥੀਆਂ ਨੇ ਟਰਾਫੀ ਜਿੱਤੀ
05:45 AM Apr 29, 2025 IST
ਦੇਵੀਗੜ੍ਹ: ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੜਾ ਦੇ ਉਮਰ ਵਰਗ 10 ਤੋਂ ਲੈ ਕੇ 14 ਸਾਲ ਤੱਕ 23 ਵਿਦਿਆਰਥੀਆਂ ਨੇ ਕੱਲ੍ਹ ਆਸਰਾ ਕਾਲਜ ਭਵਾਨੀਗੜ੍ਹ ਵਿੱਚ ਤੀਜੀ ਵਾਈ.ਐੱਸ.ਪੀ. ਏ. ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕੋਚ ਹਰਦੀਪ ਕੁਮਾਰ ਦੀ ਅਗਵਾਈ ਹੇਠ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 11 ਸੋਨ ਤਗਮੇ, 11 ਚਾਂਦੀ ਦੇ ਤਗਮੇ ਅਤੇ ਇੱਕ ਕਾਂਸੀ ਦਾ ਤਗਮਾ ਜਿੱਤ ਕੇ ਓਵਰਆਲ ਟਰਾਫ਼ੀ ’ਤੇ ਕਬਜ਼ਾ ਕੀਤਾ। ਸਕੂਲ ਡਾਇਰੈਕਟਰ ਭੁਪਿੰਦਰ ਸਿੰਘ, ਪ੍ਰੈਜ਼ੀਡੈਂਟ ਰਵਿੰਦਰ ਕੌਰ, ਪ੍ਰਿੰਸੀਪਲ ਮਮਤਾ ਮੱਕੜ ਅਤੇ ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ ਵਾਲੀਆ ਨੇ ਵਿਦਿਆਰਥੀਆਂ ਨੂੰ ਜਿੱਤ ਦੀ ਵਧਾਈ ਦਿੱਤੀ। -ਪੱਤਰ ਪ੍ਰੇਰਕ
Advertisement
Advertisement