ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ 2’ ਰਿਲੀਜ਼
ਮੁੰਬਈ: ਅਕਸ਼ੈ ਕੁਮਾਰ ਦੀ ਉਡੀਕੀ ਜਾ ਰਹੀ ਫਿਲਮ ‘ਕੇਸਰੀ ਚੈਪਟਰ 2’ ਅੱਜ ਰਿਲੀਜ਼ ਹੋ ਗਈ। ਇਹ ਫਿਲਮ ‘ਜਲ੍ਹਿਆਂਵਾਲਾ ਬਾਗ ਦੁਖਾਂਤ ਦੀ ਅਣਦੱਸੀ ਕਹਾਣੀ ’ਤੇ ਆਧਾਰਿਤ ਹੈ। ਇਸ ਫਿਲਮ ਦੀ ਮੁੰਬਈ ਵਿੱਚ ਬੀਤੇ ਦਿਨੀਂ ਵਿਸ਼ੇਸ਼ ਸਕਰੀਨਿੰਗ ਕੀਤੀ ਗਈ ਜਿਸ ਵਿੱਚ ਫਿਲਮ ਦੇ ਮੁੱਖ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਫਿਲਮ ਦੇ ਸ਼ੁਰੂਆਤੀ 10 ਮਿੰਟ ਨਾ ਖੁੰਝਾਉਣ ਦੀ ਅਪੀਲ ਕੀਤੀ ਹੈ। ਅਕਸ਼ੈ ਨੇ ਕਿਹਾ ਕਿ ਉਹ ਫਿਲਮ ਦੇ ਪਹਿਲੇ 10 ਮਿੰਟ ਨਾ ਖੁੰਝਾਉਣ ਕਿਉਂਕਿ ਪਹਿਲੇ ਦਸ ਮਿੰਟ ਜਲ੍ਹਿਆਂਵਾਲਾ ਬਾਗ ਦੇ ਦੁਖਾਂਤ ਦੁਆਲੇ ਕੇਂਦਰਿਤ ਹਨ। ਇਸ ਫਿਲਮ ਦੀ ਸਕਰੀਨਿੰਗ ਵਿੱਚ ਕਾਜੋਲ, ਸਾਕਿਬ ਸਲੀਮ, ਟਾਈਗਰ ਸ਼ਰੌਫ, ਰਮੇਸ਼ ਤੌਰਾਨੀ, ਅੰਜਲੀ ਆਨੰਦ, ਮਨੀਸ਼ ਮਲਹੋਤਰਾ, ਰਾਜ ਐਂਡ ਡੀਕੇ, ਕਿੰਗ, ਡੀਨੋ ਮੋਰੀਆ, ਮਹੀਪ ਕਪੂਰ, ਭਾਵਨਾ ਪਾਂਡੇ ਅਤੇ ਉਰਮਿਲਾ ਮੰਤੋਡਕਰ ਸ਼ਾਮਲ ਸਨ। ਅਕਸ਼ੈ ਕੁਮਾਰ ਇਸ ਫਿਲਮ ਵਿੱਚ ਉੱਘੇ ਵਕੀਲ ਸੀ. ਸ਼ੰਕਰਨ ਨਾਇਰ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਕਰਨ ਸਿੰਘ ਤਿਆਗੀ ਤੇ ਨਿਰਮਾਣ ਕਰਨ ਜੌਹਰ ਨੇ ਕੀਤਾ ਹੈ। ਇਸ ਫਿਲਮ ਵਿੱਚ ਅਨੰਨਿਆ ਪਾਂਡੇ ਅਤੇ ਆਰ ਮਾਧਵਨ ਵੀ ਹਨ। -ਏਐੱਨਆਈ