Yuzvendra and Dhanashree divorce: ਅਦਾਲਤ ਵੱਲੋਂ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਸ੍ਰੀ ਵਰਮਾ ਦਾ ਤਲਾਕ ਮਨਜ਼ੂਰ
ਮੁੰਬਈ, 20 ਮਾਰਚ
Yuzvendra Chahal and Dhanashree Verma divorce: ਮੁੰਬਈ ਦੀ ਇੱਕ ਪਰਿਵਾਰਕ ਅਦਾਲਤ ਨੇ ਵੀਰਵਾਰ ਨੂੰ ਕ੍ਰਿਕਟਰ ਯੁਜਵੇਂਦਰ ਚਾਹਲ (cricketer Yuzvendra Chahal) ਅਤੇ ਉਸਦੀ ਵੱਖ ਰਹਿ ਰਹੀ ਪਤਨੀ ਧਨਸ੍ਰੀ ਵਰਮਾ (Dhanashree Verma) ਦੁਆਰਾ ਆਪਸੀ ਸਹਿਮਤੀ ਨਾਲ ਤਲਾਕ ਦੀ ਮੰਗ ਕਰਦੀ ਸਾਂਝੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵੱਖ ਰਹਿ ਰਿਹਾ ਜੋੜਾ ਅੱਜ ਬਾਂਦਰਾ ਵਿੱਚ ਪਰਿਵਾਰਕ ਅਦਾਲਤ ਵਿੱਚ ਪੇਸ਼ ਹੋਇਆ।
ਚਾਹਲ ਦੇ ਵਕੀਲ ਨਿਤਿਨ ਗੁਪਤਾ ਨੇ ਕਿਹਾ ਕਿ ਪਰਿਵਾਰਕ ਅਦਾਲਤ ਨੇ ਚਾਹਲ ਅਤੇ ਵਰਮਾ ਦੁਆਰਾ ਆਪਸੀ ਸਹਿਮਤੀ ਨਾਲ ਤਲਾਕ ਲਈ ਦਾਇਰ ਕੀਤੀ ਗਈ ਸਾਂਝੀ ਪਟੀਸ਼ਨ 'ਤੇ ਫ਼ਰਮਾਨ ਜਾਰੀ ਕਰ ਦਿੱਤਾ ਹੈ। ਅਦਾਲਤ ਨੇ ਨੋਟ ਕੀਤਾ ਕਿ ਦੋਵਾਂ ਧਿਰਾਂ ਨੇ ਸਹਿਮਤੀ ਦੀਆਂ ਸ਼ਰਤਾਂ ਦੀ ਪਾਲਣਾ ਕੀਤੀ ਹੈ।
ਵਕੀਲ ਗੁਪਤਾ ਨੇ ਕਿਹਾ, "ਪਰਿਵਾਰਕ ਅਦਾਲਤ ਨੇ ਚਾਹਲ ਅਤੇ ਵਰਮਾ ਦੁਆਰਾ ਆਪਸੀ ਸਹਿਮਤੀ ਨਾਲ ਤਲਾਕ ਦੀ ਮੰਗ ਕਰਨ ਵਾਲੀ ਸਾਂਝੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ।’’
ਚਹਿਲ ਅਤੇ ਵਰਮਾ ਦਾ ਵਿਆਹ ਦਸੰਬਰ 2020 ਵਿੱਚ ਹੋਇਆ ਸੀ। ਉਨ੍ਹਾਂ ਦੀ ਪਟੀਸ਼ਨ ਦੇ ਅਨੁਸਾਰ ਉਹ ਜੂਨ 2022 ਵਿੱਚ ਵੱਖ ਹੋ ਗਏ ਸਨ। ਉਨ੍ਹਾਂ 5 ਫਰਵਰੀ ਨੂੰ ਆਪਸੀ ਸਹਿਮਤੀ ਨਾਲ ਤਲਾਕ ਦੀ ਮੰਗ ਕਰਦਿਆਂ ਪਰਿਵਾਰਕ ਅਦਾਲਤ ਵਿੱਚ ਸਾਂਝੀ ਪਟੀਸ਼ਨ ਦਾਇਰ ਕੀਤੀ।
ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਪਰਿਵਾਰਕ ਅਦਾਲਤ ਨੂੰ ਵੀਰਵਾਰ ਤੱਕ ਤਲਾਕ ਦੀ ਅਰਜ਼ੀ 'ਤੇ ਫੈਸਲਾ ਲੈਣ ਲਈ ਕਿਹਾ ਸੀ। ਹਾਈ ਕੋਰਟ ਨੇ ਅਜਿਹਾ ਇਸ ਤੱਥ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਕਿ ਚਾਹਲ ਬਾਅਦ ਵਿੱਚ ਉਪਲਬਧ ਨਹੀਂ ਹੋਵੇਗਾ ਕਿਉਂਕਿ ਉਹ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (IPL) ਕ੍ਰਿਕਟ ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਹੈ। -ਪੀਟੀਆਈ