ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਲੰਧਰ ’ਚ ਯੂਟਿਊਬਰ ਦੇ ਘਰ ’ਤੇ ਹਮਲਾ

05:47 PM Mar 16, 2025 IST
ਪੱਤਰਕਾਰਾਂ ਨਾਲ ਗੱਲਬਾਤ ਕਰਦਾ ਹੋਇਆ ਯੂ-ਟਿਊਬਰ ਨਵਦੀਪ ਸੰਧੂ।

ਹਤਿੰਦਰ ਮਹਿਤਾ
ਜਲੰਧਰ, 16 ਮਾਰਚ
ਜਲੰਧਰ ਦੇ ਰਾਏਪੁਰ ਰਸੂਲਪੁਰ ਵਿੱਚ ਇੱਕ ਯੂਟਿਊਬਰ ਦੇ ਘਰ ’ਤੇ ਗਰਨੇਡ ਨਾਲ ਹਮਲਾ ਕੀਤਾ ਗਿਆ। ਯੂਟਿਊਬਰ ਹਿੰਦੂ ਭਾਈਚਾਰੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਉਸ ’ਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ਦਾ ਦੋਸ਼ ਹੈ। ਇਸ ਹਮਲੇ ਸਬੰਧੀ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਇਕ ਵੀਡੀਓ ਜਾਰੀ ਕਰ ਕੇ ਜ਼ਿੰਮੇਵਾਰੀ ਲਈ ਹੈ। ਉਸ ਨੇ ਵੀਡੀਓ ਵਿੱਚ ਕਿਹਾ ਕਿ ਜਲੰਧਰ ਵਿਚ ਗਰਨੇਡ ਹਮਲਾ ਉਸ ਨੇ ਕਰਵਾਇਆ ਹੈ। ਉਸ ਨੇ ਦਾਅਵਾ ਕੀਤਾ ਕਿ ਯੂਟਿਊਬਰ ਇਸਲਾਮ ਖ਼ਿਲਾਫ਼ ਅਪਮਾਨਜਨਕ ਸ਼ਬਦਾਵਲੀ ਵਰਤਦਾ ਸੀ। ਵੀਡੀਓ ਵਿਚ ਦਾਅਵਾ ਕੀਤਾ ਗਿਆ ਕਿ ਜੇਕਰ ਉਹ ਵਿਅਕਤੀ ਬਚ ਗਿਆ ਤਾਂ ਮੁੜ ਹਮਲਾ ਕੀਤਾ ਜਾਵੇਗਾ। ਵੀਡੀਓ ਵਿਚ ਉਸ ਨੇ ਜੀਸ਼ਾਨ ਉਰਫ਼ ਜੈਸੀ ਪੁਰੇਵਾਲ (ਜੋ ਬਾਬਾ ਸਿੱਦੀਕੀ ਕਤਲ ਦਾ ਸਾਜ਼ਿਸ਼ਘਾੜਾ ਹੈ) ਅਤੇ ਖਾਲਿਸਤਾਨੀ ਅਤਿਵਾਦੀ ਹੈਪੀ ਪਸ਼ੀਆ ਦਾ ਧੰਨਵਾਦ ਕੀਤਾ। ਹਮਲੇ ਵਿਚ ਪੰਜ ਵਿਅਕਤੀਆਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ।

Advertisement

ਵੀਡੀਓ ਵਿਚ ਭੱਟੀ ਨੇ ਕਿਹਾ, ‘‘ਜੇ ਤੁਸੀਂ ਚਾਹੁੰਦੇ ਹੋ ਕਿ ਅਜਿਹਾ ਖੂਨ-ਖਰਾਬਾ ਨਾ ਹੋਵੇ ਤਾਂ ਉਸ (ਯੂਟਿਊਬਰ) ਨੂੰ ਗ੍ਰਿਫ਼ਤਾਰ ਕਰ ਲਓ, ਨਹੀਂ ਤਾਂ ਅਜਿਹੀ ਕਾਰਵਾਈ ਮੁੜ ਕੀਤੀ ਜਾਵੇਗੀ।’’ ਉਸ ਨੇ ਕਿਹਾ ਕਿ ਇਸਲਾਮ ਖ਼ਿਲਾਫ਼ ਬੋਲਣ ਵਾਲਿਆਂ ਦਾ ਇਹੀ ਹਸ਼ਰ ਹੋਵੇਗਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜਲੰਧਰ ਦੇ ਐੱਸਐੱਸਪੀ ਗੁਰਮੀਤ ਸਿੰਘ ਆਪਣੀ ਟੀਮ ਸਮੇਤ ਘਟਨਾ ਸਥਾਨ ’ਤੇ ਪੁੱਜ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਵਾਰਦਾਤ ਵਾਲੀ ਥਾਂ ਤੋਂ ਗਰਨੇਡ ਬਰਾਮਦ ਕਰ ਲਿਆ ਹੈ। ਗਰਨੇਡ ਦੀ ਪਿੰਨ ਬਾਹਰ ਕੱਢੀ ਹੋਈ ਸੀ। ਹਾਲਾਂਕਿ, ਗਰਨੇਡ ਨਾ ਫਟਣ ਕਾਰਨ ਬਚਾਅ ਹੋ ਗਿਆ।

ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਇੱਕ ਮੰਦਰ ਦੇ ਬਾਹਰ ਧਮਾਕਾ ਕੀਤਾ ਗਿਆ ਸੀ।

Advertisement

ਪੇਸ਼ੇਵਰ ਦੁਸ਼ਮਣੀ ਕਾਰਨ ਘਟਨਾ ਨੂੰ ਅੰਜਾਮ ਦਿੱਤਾ ਗਿਆ: ਡੀਆਈਜੀ

ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ ਨੇ ਕਿਹਾ ਕਿ ਪੇਸ਼ੇਵਰ ਦੁਸ਼ਮਣੀ ਕਾਰਨ ਜਲੰਧਰ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸਦੀ ਜ਼ਿੰਮੇਵਾਰੀ ਪਾਕਿਸਤਾਨੀ ਗੈਂਗਸਟਰ ਸਹਿਜ਼ਾਦ ਭੱਟੀ ਨੇ ਲਈ ਹੈ। ਦੋਵੇਂ ਨੌਜਵਾਨ ਇੱਕ-ਦੂਜੇ ’ਤੇ ਇਸਲਾਮ ਅਤੇ ਸਿੱਖ ਧਰਮ ਵਿਰੁੱਧ ਸਮੱਗਰੀ ਪੋਸਟ ਕਰਨ ਦੇ ਦੋਸ਼ ਲਾ ਰਹੇ ਹਨ। ਇਹ ਮਾਮਲਾ ਦੋਵਾਂ ਨੌਜਵਾਨਾਂ ਵਿਚਕਾਰ ਪੁਰਾਣੀ ਦੁਸ਼ਮਣੀ ਦਾ ਜਾਪਦਾ ਹੈ। ਇੱਕ ਧਾਤ ਦੀ ਚੀਜ਼ ਸੁੱਟੀ ਗਈ ਸੀ, ਜੋ ਗ੍ਰਨੇਡ ਨਹੀਂ ਸੀ ਤੇ ਨਾ ਹੀ ਕੋਈ ਧਮਾਕਾ ਹੋਇਆ ਸੀ। ਵਸਤੂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਗੈਂਗਸਟਰ ਜੀਸ਼ਾਨ ਅਖਤਰ ਅਤੇ ਹੈਪੀ ਪਾਸੀ ਦੀ ਘਟਨਾ ਵਿੱਚ ਸ਼ਮੂਲੀਅਤ ਦੇ ਦਾਅਵਿਆਂ ਦਾ ਜਵਾਬ ਦਿੰਦਿਆਂ ਡੀਆਈਜੀ ਨੇ ਕਿਹਾ ਕਿ ਉਹ ਦਾਅਵਿਆਂ ਦੀ ਜਾਂਚ ਕਰ ਰਹੇ ਹਨ। ਹੁਣ ਤੱਕ ਇਹ ਇੱਕ ਗੰਭੀਰ ਹਮਲੇ ਨਾਲੋਂ ਡਰ ਪੈਦਾ ਕਰਨ ਵਾਲੀ ਘਟਨਾ ਹੈ। ਨਵਦੀਪ ਸੰਧੂ ਦੇ ਬਿਆਨ ਦਰਜ ਹੋਣ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਜਾਵੇਗੀ।

ਯੂ-ਟਿਊਬਰ ਨੇ ਇਸਲਾਮ ਵਿਰੁੱਧ ਸਮੱਗਰੀ ਪਾਉਣ ਤੋਂ ਕੀਤਾ ਇਨਕਾਰ

ਰੋਜਰ ਸੰਧੂ ਨਾਮ ’ਤੇ ਯੂ-ਟਿਊਬ ਚੈਨਲ ਚਲਾ ਰਹੇ ਨਵਦੀਪ ਸੰਧੂ ਨੇ ਜਵਾਬ ਦਿੰਦਿਆਂ ਦਾਅਵਾ ਕੀਤਾ ਹੈ ਕਿ ਇਹ ਹਮਲਾ ਪ੍ਰਸਿੱਧੀ ਲਈ ਕੀਤਾ ਗਿਆ ਸੀ। ਉਸ ਨੇ ਇਸਲਾਮ ਵਿਰੁੱਧ ਸਮੱਗਰੀ ਪੋਸਟ ਕਰਨ ਤੋਂ ਇਨਕਾਰ ਕੀਤਾ ਹੈ।

Advertisement