ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ੀ ਯੂ-ਟਿਊਬਰ ਬੌਣੇ ਨੂੰ 20 ਸਾਲ ਦੀ ਕੈਦ
05:45 AM Mar 19, 2025 IST
ਪੱਤਰ ਪ੍ਰੇਰਕ
ਟੋਹਾਣਾ, 18 ਮਾਰਚ
ਨਾਬਾਲਗ ਲੜਕੀ ਨੂੰ ਹੀਰੋਇਨ ਬਣਾਉਣ ਦਾ ਝਾਂਸਾ ਦੇਣ ਵਾਲੇ ਯੂ-ਟਿਊਬਰ ਦਰਸ਼ਨ ਉਰਫ਼ ਬੌਣਾ ਕਾਮੇਡੀਅਨ ਨੂੰ ਅੱਜ ਵੀਹ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਫਾਸਟ ਟਰੈਕ ਅਦਾਲਤ ਦੇ ਵਧੀਕ ਸੈਸ਼ਨ ਜੱਜ ਸੁਨੀਲ ਜਿੰਦਲ ਨੇ ਦੋਸ਼ੀ ਨੂੰ ਜਬਰ ਜਨਾਹ ਤੇ ਹੋਰ ਧਾਰਾਵਾਂ ਹੇਠ 20 ਸਾਲ ਕੈਦ ਤੇ 1.07 ਲੱਖ ਰੁਪਏ ਜ਼ੁਰਮਾਨਾ ਤੇ ਪੀੜਤ ਲੜਕੀ ਨੂੰ ਦੋ ਲੱਖ ਰੁਪਏ ਮੁਆਵਜ਼ਾ ਦੇਣ ਦੀ ਸਜ਼ਾ ਸੁਣਾਈ ਹੈ। ਪੁਲੀਸ ਚਲਾਨ ਮੁਤਾਬਿਕ ਹਿਸਾਰ ਵਾਸੀ ਦਰਸ਼ਨ ਉਰਫ਼ ਬੌਣਾ ਦਾ ਕੱਦ 3.3 ਫੁੱਟ ਤੇ ਲੜਕੀ ਦਾ ਕੱਦ 5 ਫੁੱਟ ਹੈ। ਬੌਣਾ ਵੀਡੀਓ ਅਪਲੋਡ ਕਰਦਾ ਹੁੰਦਾ ਸੀ ਤਾਂ ਉਸ ਦੇ ਸੰਪਰਕ ਵਿੱਚ ਆਈ ਲੜਕੀ ਨੂੰ ਫ਼ਿਲਮਾਂ ਵਿੱਚ ਹੀਰੋਇਨ ਬਣਾਉਣ ਦਾ ਝਾਂਸਾ ਦੇ ਕੇ ਉਹ ਸਤੰਬਰ 2020 ਨੂੰ ਚੰਡੀਗੜ੍ਹ ਲੈ ਗਿਆ। ਉਥੇ ਮੁਲਜ਼ਮ ਨੇ ਵੱਖ-ਵੱਖ ਹੋਟਲਾਂ ਵਿੱਚ ਪੀੜਤ ਲੜਕੀ ਨਾਲ ਜਬਰ ਜਨਾਹ ਕੀਤਾ।
Advertisement
Advertisement