ਨੌਜਵਾਨ ਪਰਲ ਦੀ ਸਟਾਰਟਅਪ ਕੰਪਨੀ ਦੇਸ਼ ਦੀ 109ਵੀਂ ਯੂਨੀਕੌਰਨ ਕੰਪਨੀ ਬਣੀ
06:50 AM Aug 13, 2023 IST
ਪੱਤਰ ਪ੍ਰੇਰਕ
ਹੁਸ਼ਿਆਰਪੁਰ, 12 ਅਗਸਤ
ਹੁਸ਼ਿਆਰਪੁਰ ਦੇ ਨੌਜਵਾਨ ਪਰਲ ਕਪੂਰ ਦੀ ਸਟਾਰਟਅਪ ਕੰਪਨੀ ‘ਜ਼ਾਈਬਰ 365’ 1.2 ਬਿਲੀਅਨ ਡਾਲਰ ਦੀ ਫੰਡਿਗ ਨਾਲ ਦੇਸ਼ ਦੀ 109ਵੀਂ ਯੂਨੀਕਾਰਨ ਕੰਪਨੀ ਬਣ ਗਈ ਹੈ। ਫਾਈਬਰ ਸੁਰੱਖਿਆ ਲਈ ਸਾਫਟਵੇਅਰ ਤਿਆਰ ਕਰਨ ਵਾਲੀ ਕੰਪਨੀ ਦਾ ਨਿਰਮਾਣ ਅਜੇ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਹੈ। ਇਹ ਏਸ਼ੀਆ ਦੀ ਸਭ ਤੋਂ ਤੇਜ਼ ਉੱਨਤੀ ਕਰਨ ਵਾਲੀ ਯੂਨੀਕੌਰਨ ਕੰਪਨੀ ਬਣ ਗਈ ਹੈ। ਪਰਲ ਕਪੂਰ ਕੰਪਨੀ ਦੇ ਸੀਈਓ ਹਨ ਜੋ ਉੱਘੇ ਕਾਰੋਬਾਰੀ ਮਨਮੋਹਨ ਕਪੂਰ ਅਤੇ ਨੂਰ ਕਪੂਰ ਦੇ ਬੇਟੇ ਹਨ। ਇਸ ਕੰਪਨੀ ਦਾ ਹੈੱਡ ਕੁਆਰਟਰ ਯੂਕੇ ਵਿੱਚ ਹੋਵੇਗਾ ਅਤੇ ਇਸ ਦਾ ਸੰਚਾਲਨ ਅਹਿਮਦਾਬਾਦ ਤੋਂ ਹੋਵੇਗਾ। ਪਰਲ ਕਪੂਰ ਦੇ ਨਾਲ 10 ਲੋਕਾਂ ਦੀ ਟੀਮ ਹੈ ਜੋ ਵੈੱਬ-3, ਏ.ਆਈ ਫਾਈਬਰ ਸਕਿਉਰਿਟੀ ਨਾਲ ਅਪਰੇਟਿੰਗ ਸਿਸਟਮ ਦਾ ਨਿਰਮਾਣ ਕਰ ਰਹੀ ਹੈ। ਭਾਰਤ ਦੇ ਐਥੀਕਲ ਹੈਕਰ ਸਨੀ ਬਘੇਲਾ ਕੰਪਨੀ ਦੇ ਸਹਿ-ਸੰਸਥਾਪਕ ਹਨ। ਇੰਗਲੈਂਡ ਦੀ ਕੰਪਨੀ ਐੱਸ ਰਾਮ ਐਂਡ ਐੱਮ ਰਾਮ ਗਰੁੱਪ ਨੇ ਇਸ ਸਟਾਰਟਅਪ ਨੂੰ 2 ਬਿਲੀਅਨ ਡਾਲਰ ਦੀ ਫੰਡਿਗ ਕੀਤੀ ਹੈ।
Advertisement
Advertisement