ਨਸ਼ੀਲੀਆਂ ਗੋਲੀਆਂ ਸਣੇ ਦੋ ਕਾਬੂ
05:28 AM Jun 13, 2025 IST
ਫਗਵਾੜਾ: ਇਥੇ ਸਿਟੀ ਪੁਲੀਸ ਨੇ ਇਕ ਮਹਿਲਾ ਨੂੰ ਕਾਬੂ ਕਰਕੇ ਉਸ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਪਾਰਟੀ ਨੇ ਇੱਕ ਮਹਿਲਾ ਨੂੰ ਸਿਕੰਦਰ ਸਰਵਿਸ ਸਟੇਸ਼ਨ ਲਾਗਿਉਂ ਕਾਬੂ ਕਰਕੇ ਜਦੋਂ ਚੈਕਿੰਗ ਕੀਤੀ ਤਾਂ ਉਸ ਪਾਸੋਂ 110 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮਹਿਲਾ ਦੀ ਪਛਾਣ ਰੇਖਾ ਵਾਸੀ ਛੱਜ ਕਲੋਨੀ ਵਜੋਂ ਹੋਈ ਹੈ। ਇਸੇ ਤਰ੍ਹਾਂ ਸਿਟੀ ਕਪੂਰਥਲਾ ਨੇ ਅਮਨਦੀਪ ਵਾਸੀ ਚੂਹੜਵਾਲ ਨੂੰ ਕਾਬੂ ਕਰਕੇ 65 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। -ਪੱਤਰ ਪ੍ਰੇਰਕ
Advertisement
Advertisement