ਘਰ ਨੂੰ ਸੰਨ੍ਹ ਲਾ ਕੇ ਨਕਦੀ ਤੇ ਗਹਿਣੇ ਚੋਰੀ
05:47 AM Jun 13, 2025 IST
ਫਗਵਾੜਾ: ਇਥੋਂ ਦੇ ਵਰਿੰਦਰ ਨਗਰ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਉੱਥੋਂ ਲੱਖਾਂ ਦੀ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ ਹੈ। ਘਰ ਦੀ ਮਾਲਕ ਨਰਿੰਦਰ ਕੌਰ ਨੇ ਦੱਸਿਆ ਕਿ ਉਹ ਬੀਤੀ ਰਾਤ 8 ਵਜੇ ਦੇ ਕਰੀਬ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਸਨ ਤੇ ਜਦੋਂ ਸਵੇਰੇ ਆ ਕੇ ਉਨ੍ਹਾਂ ਦੇਖਿਆ ਤਾਂ ਘਰ ਦੀ ਕੰਧ ਨੂੰ ਸੰਨ੍ਹ ਲਾਈ ਹੋਈ ਸੀ, ਜਿਥੋਂ ਚੋਰ ਅੰਦਰ ਦਾਖ਼ਲ ਹੋਏ। ਉਨ੍ਹਾਂ ਦੱਸਿਆ ਕਿ ਉਹ ਕਮੇਟੀਆਂ ਦਾ ਕਾਰੋਬਾਰ ਕਰਦੀ ਹੈ ਉਸ ਪਾਸ ਲੋਕਾਂ ਦੀਆਂ ਕਮੇਟੀਆਂ ਦੇ ਕਰੀਬ 10 ਲੱਖ 50 ਲੱਖ ਰੁਪਏ ਪਏ ਸਨ। ਉਨ੍ਹਾਂ ਦੱਸਿਆ ਕਿ ਚੋਰ ਇਹ ਨਕਦੀ, ਸਾਢੇ ਤਿੰਨ ਤੋਲੇ ਸੋਨਾ ਲੈ ਫ਼ਰਾਰ ਹੋ ਗਏ। ਘਟਨਾ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ। -ਪੱਤਰ ਪ੍ਰੇਰਕ
Advertisement
Advertisement