ਭੱਠੇ ਦੀ ਕੰਧ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਦੋ ਜ਼ਖਮੀ
06:35 PM Apr 28, 2025 IST
ਸੰਜੀਵ ਬੱਬੀ
ਚਮਕੌਰ ਸਾਹਿਬ, 28 ਅਪਰੈਲ
Advertisement
ਨਜ਼ਦੀਕੀ ਪਿੰਡ ਗਧਰਾਮ ਵਿਚ ਇਕ ਭੱਠੇ ਦੀ ਕੰਧ ਡਿੱਗਣ ਕਾਰਨ ਉੱਥੇ ਵਿੱਚ ਕੰਮ ਕਰਦੇ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਮਜ਼ਦੂਰ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੜਾ ਗਧਰਾਮ ਵਿਖੇ ਸਥਿਤ ਖੁੱਲਰ ਬ੍ਰਿਕਸ ਕੰਪਨੀ ਦੇ ਭੱਠੇ ਦੀਆਂ ਕੰਧਾਂ ਪੁਰਾਣੀਆਂ ਅਤੇ ਤਰੇੜਾਂ ਵਾਲੀਆਂ ਹੋਣ ਕਾਰਨ ਇਹ ਘਟਨਾ ਵਾਪਰੀ ਜਦੋਂ ਸਵੇਰੇ ਤਰਲੋਚਨ ਸਿੰਘ ਪੁੱਤਰ ਸਰੂਪ ਸਿੰਘ ਪਿੰਡ ਸੋਤਲ ਬਾਬਾ ਆਪਣੀ ਘੋੜੀ ਰੇਹੜੀ ਨਾਲ ਇੱਟਾਂ ਢੋਹ ਰਿਹਾ ਸੀ ਕਿ ਅਚਾਨਕ ਭੱਠੇ ਦੀ ਦੀਵਾਰ ਡਿੱਗ ਪਈ। ਘਟਨਾ ਮੌਕੇ ਤਰਲੋਚਨ ਸਿੰਘ ਆਪਣੀ ਘੋੜੀ ਰੇਹੜੀ ਸਮੇਤ ਇਸ ਕੰਧ ਹੇਠਾਂ ਆ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮਲਬੇ ਹੇਠਾਂ ਦਬੇ ਤਰਲੋਚਨ ਨੂੰ ਸਾਥੀ ਮਜਦੂਰਾਂ ਵੱਲੋਂ ਕਾਫੀ ਮੁਸ਼ੱਕਤ ਬਾਅਦ ਬਾਹਰ ਕੱਢਿਆ ਗਿਆ। ਇਸ ਦੌਰਾਨ ਇੱਥੇ ਕੰਮ ਕਰਦੇ ਦੋ ਹੋਰ ਪ੍ਰਵਾਸੀ ਮਜ਼ਦੂਰ ਵੀ ਜਖਮੀ ਹੋ ਗਏ ਜਿੰਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਇਲਾਜ ਉਪਰੰਤ ਛੁੱਟੀ ਦੇ ਦਿੱਤੀ ਗਈ।
Advertisement
Advertisement