222 ਕਰੋੜ ਦੀ ਬੋਲੀ ਦੇ ਕੇ ਡ੍ਰੀਮ-11 ਬਣੀ ਆਈਪੀਐੱਲ ਦੀ ਪ੍ਰਮੁੱਖ ਸਪਾਂਸਰਰ
05:23 PM Aug 18, 2020 IST
ਨਵੀਂ ਦਿੱਲੀ, 18 ਅਗਸਤ ਡ੍ਰੀਮ-11 ਨੇ ਚੀਨੀ ਕੰਪਨੀ ਵੀਵੋ ਦੀ ਜਗ੍ਹਾ ਕਰੀਬ ਚਾਰ ਮਹੀਨਿਆਂ ਲਈ 222 ਕਰੋੜ ਰੁਪਏ ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਪ੍ਰਮੁੱਖ ਸਪਾਂਸਰ ਦਾ ਅਧਿਕਾਰ ਲੈ ਲਿਆ ਹੈ। ਡ੍ਰੀਮ 11 ਕੁਝ ਸਾਲਾਂ ਤੋਂ ਆਈਪੀਐੱਲ ਦੀ ਸਪਾਂਸਰਸ਼ਿਪ ਨਾਲ ਜੁੜੀ ਹੋਈ ਹੈ। ਆਈਪੀਐਲ ਦੇ ਪ੍ਰਧਾਨ ਬ੍ਰਿਜੇਸ਼ ਪਟੇਲ ਨੇ ਦੱਸਿਆ, “ਡ੍ਰੀਮ-11 ਨੇ 222 ਕਰੋੜ ਰੁਪਏ ਦੀ ਬੋਲੀ ਨਾਲ ਅਧਿਕਾਰ ਹਾਸਲ ਕੀਤੇ ਹਨ।” ਪਤਾ ਲੱਗਿਆ ਹੈ ਕਿ ਟਾਟਾ ਸਮੂਹ ਨੇ ਅੰਤਿਮ ਬੋਲੀ ਨਹੀਂ ਲਗਾਈ ਜਦਕਿ ਦੋ ਬਾਈਜੂਸ (201 ਕਰੋੜ) ਅਤੇ ਅਣਅਕੈਡਮੀ (170 ਕਰੋੜ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ।
Advertisement
Advertisement