Punjab Grenade Attack ਕਾਲੀਆ ਦੇ ਘਰ ਪੁੱਜੇ ਬਿੱਟੂ, ਮੁਕੰਮਲ ਜਾਂਚ ਦੀ ਕੀਤੀ ਮੰਗ
ਦੀਪਕਮਲ ਕੌਰ
ਜਲੰਧਰ, 8 ਅਪਰੈਲ
Punjab Grenade Attack ਕੇਂਦਰੀ ਮੰਤਰੀ ਰਵਨੀਤ ਬਿੱਟੂ ਅੱਜ ਤੜਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ’ਤੇ ਹੋਏ ਗ੍ਰਨੇਡ ਹਮਲੇ ਦੀ ਘਟਨਾ ਤੋਂ ਬਾਅਦ ਉਨ੍ਹਾਂ ਦੇ ਘਰ ਪਹੁੰਚੇ। ਬਿੱਟੂ ਨੇ ਕਿਹ ਕਿ ਇਹ ਘਟਨਾ ਨਸ਼ਾ ਤਸਕਰਾਂ ਦਾ ਕੰਮ ਨਹੀਂ ਹੋ ਸਕਦਾ।

ਬਿੱਟੂ ਨੇ ਖੁਦ ਮੌਕੇ ਦਾ ਮੁਆਇਨਾ ਕਰਨ ਤੇ ਹੋਰ ਪੁੱਛ-ਪੜਤਾਲ ਮਗਰੋਂ ਕਿਹਾ, ‘‘ਕਿਸੇ ਲਈ ਵੀ ਬੈਗ ਵਿੱਚ ਗ੍ਰਨੇਡ ਰੱਖਣਾ ਅਤੇ ਇਸ ਨੂੰ ਕਿਤੇ ਵੀ ਸੁੱਟਣਾ ਸੰਭਵ ਨਹੀਂ ਹੈ।’’ ਉਹ ਇਸ ਪੂਰੇ ਮਾਮਲੇ ਦੀ ਮੁਕੰਮਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: Grenade Attack ਲਾਰੈਂਸ ਬਿਸ਼ਨੋਈ ਪਾਕਿ ਦੀ ਮਦਦ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰ ਰਿਹੈ: ਮਹਿੰਦਰ ਭਗਤ
ਇਹ ਵੀ ਪੜ੍ਹੋ: Grenade attack on BJP leader’s house ਜਲੰਧਰ ‘ਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਹਮਲਾ
ਬਿੱਟੂ ਨੇ ਸੰਕੇਤ ਦਿੱਤਾ ਕਿ ਇਹ ਪੰਜਾਬ ਵਿੱਚ ਦੋ ਪੁਲੀਸ ਲਾਬੀਆਂ ਦਰਮਿਆਨ ਗੁੱਟਬਾਜ਼ੀ ਕਾਰਨ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ, ‘‘ਜਦੋਂ ਕਿ ਇੱਕ ਲਾਬੀ ਆਮ ਆਦਮੀ ਪਾਰਟੀ ਦੀ ਦਿੱਲੀ ਟੀਮ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਹੈ, ਦੂਜੀ ਟੀਮ ਪੰਜਾਬ ਟੀਮ ਲਈ ਕੰਮ ਕਰ ਰਹੀ ਹੈ। ਦੋਵੇਂ ਪੁਲੀਸ ਟੀਮਾਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਕੰਮ ਕਰ ਰਹੀਆਂ ਹਨ। ਹਾਲ ਹੀ ਵਿੱਚ ਇੱਕ ਆਈਪੀਐਸ ਅਧਿਕਾਰੀ ਦਾ ਕਥਿਤ ਆਡੀਓ ਲੀਕ ਹੋਣ ਦੀ ਘਟਨਾ ਵੀ ਵਾਪਰੀ ਹੈ, ਜਿਸ ਦੀ ਜਾਂਚ ਕਰਨ ਦੀ ਲੋੜ ਹੈ।’’ ਮੰਤਰੀ ਨੇ ਕਿਹਾ, ‘‘ਇਹ ਇੱਕ ਨਾਕਾਮ ਸਰਕਾਰ ਹੈ ਜੋ ਗ੍ਰਨੇਡ ਹਮਲਿਆਂ ਜਾਂ ਰਾਕੇਟ ਲਾਂਚਰ ਹਮਲਿਆਂ ਦੀ ਡੂੰਘਾਈ ਵਿੱਚ ਨਹੀਂ ਜਾ ਸਕੀ। ‘ਆਪ’ ਨੇ ਪੰਜਾਬ ਨੂੰ ਅਸਥਿਰ ਕੀਤਾ ਹੈ। ਸਾਨੂੰ ਸਾਰਿਆਂ ਨੂੰ ਆਪਣੇ ਲਈ ਇਕੱਠੇ ਹੋਣ ਦੀ ਲੋੜ ਹੈ ਜਿਵੇਂ ਅਤਿਵਾਦ ਦੇ ਦਿਨਾਂ ਵਿੱਚ ਹੋਇਆ ਸੀ।’’