ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲੀਸ ਵੱਲੋਂ ਹਰਿਆਣਾ ਦੀ ਹੱਦ ’ਤੇ ਚੌਕਸੀ ਜਾਰੀ

11:10 AM Aug 26, 2023 IST
featuredImage featuredImage
ਹਰਿਆਣਾ ਦੀ ਹੱਦ ਨੇੜੇ ਲਾਏ ਗਏ ਪੁਲੀਸ ਨਾਕੇ ਦੀ ਝਲਕ। ਫੋਟੋ: ਚੌਹਾਨ

ਨਿੱਜੀ ਪੱਤਰ ਪ੍ਰੇਰਕ
ਦੇੇਵੀਗੜ੍ਹ, 25 ਅਗਸਤ
ਦੇਵੀਗੜ੍ਹ ਖੇਤਰ ਦਾ ਕਾਫ਼ੀ ਹਿੱਸਾ ਗੁਆਂਢੀ ਸੂਬੇ ਹਰਿਆਣਾ ਨਾਲ ਲੱਗਦਾ ਹੋਣ ਕਾਰਨ ਪੁਲੀਸ ਇੱਥੇ ਚੌਕਸ ਰਹਿੰਦੀ ਹੈ ਤਾਂ ਜੋ ਨਸ਼ਾ ਤਸਕਰੀ ਨੂੰ ਠੱਲ੍ਹ ਪਾਈ ਜਾ ਸਕੇ।
ਐਸਐਸਪੀ ਵਰੁਣ ਸ਼ਰਮਾ ਦੇ ਆਦੇਸ਼ਾਂ ’ਤੇ ਇਲਾਕੇ ਦੇ ਡੀਐਸਪੀ ਰੂਰਲ ਗੁਰਦੇਵ ਸਿੰਘ ਧਾਲ਼ੀਵਾਲ਼ ਵੱਲੋਂ ਚੈਕਿੰਗ ਵੀ ਕੀਤੀ ਜਾਂਦੀ ਹੈ। ਹਾਲ ਹੀ ’ਚ ਇੱਥੇ ਦੇਵੀਗੜ੍ਹ-ਪਿਹੋਵਾ ਰੋਡ ’ਤੇ ਲਾਏ ਗਏ ਨਾਕੇ ਦੌਰਾਨ ਡੀਐਸਪੀ ਨੇ ਖੁਦ ਵੀ ਸ਼ਿਰਕਤ ਕੀਤੀ। ਇਸੇ ਦੌਰਾਨ ਥਾਣਾ ਜੁਲਕਾਂ ਦੇ ਨਵੇਂ ਆਏ ਐਸਐਚਓ ਇੰਸਪੈਕਟਰ ਕੁਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਥਾਣਾ ਜੁਲਕਾਂ ਦਾ ਕਾਫ਼ੀ ਹਿੱਸਾ ਹਰਿਆਣਾ ਨਾਲ ਲਗਦਾ ਹੈ। ਕੁਝ ਛੋਟੇ ਰਸਤਿਆਂ ਰਾਹੀਂ ਤਸਕਰ ਅਤੇ ਹੋਰ ਮਾੜੇ ਅਨਸਰ ਏਧਰ ਓਧਰ ਲੰਘਣ ਦੀ ਤਾਕ ’ਚ ਰਹਿੰਦੇ ਹਨ ਪਰ ਪੁਲੀਸ ਵੱਲੋਂ ਅਜਿਹੇ ਛੋਟੇ ਵੱਡੇ ਅੰਤਰਰਾਜੀ ਰਸਤਿਆਂ ਦੀ ਪੁਲੀਸ ਵੱਲੋਂ ਪੂਰੀ ਨਿਸ਼ਾਨਦੇਹੀ ਕੀਤੀ ਹੋਈ ਹੈ। ਇਸ ਕਰਕੇ ਪੁਲੀਸ ਟੀਮਾ ਦਿਨ ਰਾਤ ਇਨ੍ਹਾਂ ’ਤੇ ਨਿਗਾਹ ਰੱਖਦੀਆਂ ਹਨ। ਇਸੇ ਦੌਰਾਨ ਹਰਿਆਣਾ ਦੇ ਹੱਦ ਵਾਲ਼ੇ ਖੇਤਰ ’ਚ ਸਥਿਤ ਥਾਣਾ ਜੁਲਕਾਂ ਅਧੀਨ ਪੈਂਦੀ ਪੁਲੀਸ ਚੌਕੀ ਰੌਹੜ ਜਗੀਰ ਦੇ ਇੰਚਾਰਜ ਏਐਸਈ ਸੂਬਾ ਸਿੰਘ ਸਿੱਧੂ ਨੇ ਵੀ ਖੇਤਰ ’ਚ ਪੁਲੀਸ ਵੱਲੋਂ ਦਿਨ ਰਾਤ ਸਰਗਰਮ ਰਹਿਣ ਦੀ ਗੱਲ ਆਖੀ।

Advertisement

Advertisement