ਅਮਰੀਕੀ ਸੰਸਦ ਮੈਂਬਰਾਂ ਨੇ ਜੌਹਨ ਲੂਈ ਨੂੰ ਯਾਦ ਕੀਤਾ
08:11 AM Jul 29, 2020 IST
ਵਾਸ਼ਿੰਗਟਨ, 28 ਜੁਲਾਈ
Advertisement
ਅਮਰੀਕੀ ਸੰਸਦ ਮੈਂਬਰਾਂ ਨੇ ਡੈਮੋਕਰੈਟ ਆਗੂ ਜੌਹਨ ਲੂਈ ਵੱਲੋਂ ਦੇਸ਼ ਦੀ ਏਕਤਾ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ। ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਕਿ ਲੁਈ ਕਾਂਗਰਸ ਦੀ ਜ਼ਮੀਰ ਸਨ ਜਿਸ ਨੇ ਅਮਰੀਕੀ ਸਦਨ ਦੇ ਦੋਵਾਂ ਧੜਿਆਂ ਨੂੰ ਬਰਾਬਰ ਪਿਆਰ ਦਿੱਤਾ। ਰਿਪਬਲਿਕਨ ਤੇ ਸੈਨੇਟ ਆਗੂ ਮਿੱਚ ਮੈੱਕੋਨੇਲ ਨੇ ਲੰਮਾ ਸਮਾਂ ਸੰਸਦ ਮੈਂਬਰ ਰਹੇ ਜੌਹਨ ਲੂਈ ਨੂੰ ਹੌਸਲੇ ਤੇ ਅਮਨ ਪਸੰਦ ਆਗੂ ਦੀ ਮਿਸਾਲ ਦੱਸਿਆ। ਜ਼ਿਕਰਯੋਗ ਹੈ ਕਿ ਲੂਈ ਦੀ ਲੰਘੀ 17 ਜੁਲਾਈ ਨੂੰ 80 ਸਾਲ ਦੀ ਉਮਰ ’ਚ ਮੌਤ ਹੋ ਗਈ ਸੀ ਤੇ ਉਨ੍ਹਾਂ ਨਾਗਰਿਕ ਹੱਕਾਂ ਸਬੰਧੀ ਸੰਘਰਸ਼ ਦੌਰਾਨ ਅਬਲਾਮਾ ਪੁਲੀਸ ਦਾ ਤਸ਼ੱਦਦ ਵੀ ਝੱਲਿਆ ਸੀ।
-ਪੀਟੀਆਈ
Advertisement
Advertisement