For the best experience, open
https://m.punjabitribuneonline.com
on your mobile browser.
Advertisement

India Pak Tension: ਭਾਰਤ-ਪਾਕਿਸਤਾਨ ਫਿਲਹਾਲ ਸ਼ਾਂਤੀ ਬਣਾਈ ਰੱਖਣ ’ਤੇ ਸਹਿਮਤ

09:53 PM May 15, 2025 IST
india pak tension  ਭਾਰਤ ਪਾਕਿਸਤਾਨ ਫਿਲਹਾਲ ਸ਼ਾਂਤੀ ਬਣਾਈ ਰੱਖਣ ’ਤੇ ਸਹਿਮਤ
Advertisement
ਅਜੈ ਬੈਨਰਜੀਨਵੀਂ ਦਿੱਲੀ, 15 ਮਈ
Advertisement

ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਵਿਚਾਲੇ ਗੋਲੀਬੰਦੀ ’ਤੇ ਹੋਈ ਰਜ਼ਾਮੰਦੀ ਬਰਕਰਾਰ ਰੱਖਣ ’ਤੇ ਸਹਿਮਤ ਹੋਏ ਹਨ, ਜਿਸ ਵਿੱਚ ਫ਼ੌਜਾਂ ਦੇ ਚੌਕਸੀ ਪੱਧਰ ਨੂੰ ਘਟਾਉਣਾ ਵੀ ਸ਼ਾਮਲ ਹੈ।

Advertisement
Advertisement

ਭਾਰਤੀ ਫ਼ੌਜ ਨੇ ਅੱਜ ਇੱਥੇ ਕਿਹਾ ਕਿ 10 ਮਈ ਨੂੰ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨਜ਼ (ਡੀਜੀਐੱਮਓ) ਵਿਚਕਾਰ ਹੋਈ ਸਹਿਮਤੀ ਅਨੁਸਾਰ ‘ਤਣਾਅ ਘਟਾਉਣ ਲਈ ਭਰੋਸੇਯੋਗਤਾ ਕਾਇਮ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।’

10 ਮਈ ਨੂੰ ਪਾਕਿਸਤਾਨੀ ਡੀਜੀਐੱਮਓ ਮੇਜਰ ਜਨਰਲ ਕਾਸ਼ਿਫ਼ ਅਬਦੁੱਲਾ ਨੇ ਭਾਰਤੀ ਡੀਜੀਐੱਮਓ ਜਨਰਲ ਰਾਜੀਵ ਘਈ ਨੂੰ ਫੋਨ ਕੀਤਾ ਸੀ ਅਤੇ ‘ਜੰਗ ਨੂੰ ਰੋਕਣ’ ਦਾ ਪ੍ਰਸਤਾਵ ਰੱਖਿਆ ਸੀ।

ਅੱਜ ਪਾਕਿਸਤਾਨੀ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਉਨ੍ਹਾਂ ਦੀ ਫ਼ੌਜ ਭਾਰਤ ਨਾਲ ਗੋਲੀਬੰਦੀ ਨੂੰ ਐਤਵਾਰ ਤੱਕ ਵਧਾਉਣ ’ਤੇ ਸਹਿਮਤੀ ਹੋ ਗਈ ਹੈ। ਉਨ੍ਹਾਂ ਸੰਸਦ ਨੂੰ ਦੱਸਿਆ ਕਿ ਦੋਵਾਂ ਧਿਰਾਂ ਦਾ ‘ਫ਼ੌਜੀ-ਤੋਂ-ਫ਼ੌਜੀ ਸੰਚਾਰ’ ਹੈ।

ਇਸ ਦੌਰਾਨ ਡੀਜੀਐੱਮਓਜ਼ ਨੇ 12 ਮਈ ਨੂੰ ਵੀ ਗੱਲ ਕੀਤੀ ਸੀ ਅਤੇ ‘ਇਸ ਵਚਨਬੱਧਤਾ ਨੂੰ ਜਾਰੀ ਰੱਖਣ’ ਬਾਰੇ ਗੱਲ ਕੀਤੀ ਸੀ ਕਿ ਦੋਵੇਂ ਧਿਰਾਂ ਨੂੰ ‘ਇੱਕ ਵੀ ਗੋਲੀ ਨਹੀਂ ਚਲਾਉਣੀ ਚਾਹੀਦੀ’। ਉਨ੍ਹਾਂ ਨੇ ਕੋਈ ਵੀ ਹਮਲਾਵਰ ਕਾਰਵਾਈ ਸ਼ੁਰੂ ਨਾ ਕਰਨ ਦਾ ਫ਼ੈਸਲਾ ਕੀਤਾ ਸੀ।

ਭਾਰਤ ਵੱਲੋਂ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿੱਚ ਪਾਕਿਸਤਾਨ ਵਿੱਚ ਅਤਿਵਾਦੀ ਕੈਂਪਾਂ ’ਤੇ ਹਮਲਾ ਕਰਨ ਤੋਂ ਬਾਅਦ ਦੋਵਾਂ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਵਿਚਕਾਰ ਵੱਡਾ ਟਕਰਾਅ ਹੋਇਆ ਸੀ।

Advertisement
Tags :
Author Image

Charanjeet Channi

View all posts

Advertisement