ਸੀਬੀਆਈ ’ਚ ਦੋ ਨਵੇਂ ਐੱਸਪੀ ਸ਼ਾਮਲ, ਦੋ ਡੀਆਈਜੀਜ਼ ਦੇ ਕਾਰਜਕਾਲ ਵਿੱਚ ਵਾਧਾ
07:36 AM Nov 17, 2023 IST
ਨਵੀਂ ਦਿੱਲੀ, 16 ਨਵੰਬਰ
ਆਈਪੀਐਸ ਅਫ਼ਸਰ ਵਸਾਵਾ ਅਮਿਤ ਨਗੀਨਭਾਈ ਅਤੇ ਸੁਹੇਲ ਸ਼ਰਮਾ ਨੂੰ ਸੀਬੀਆਈ ਵਿੱਚ ਐਸਪੀ (ਐਸਪੀ) ਨਿਯੁਕਤ ਕੀਤਾ ਗਿਆ ਹੈ। ਨਗੀਨਭਾਈ 2016-ਬੈਚ ਦੇ ਗੁਜਰਾਤ ਕੇਡਰ ਦੇ ਭਾਰਤੀ ਪੁਲੀਸ ਸੇਵਾ (ਆਈਪੀਐੱਸ) ਅਧਿਕਾਰੀ ਹਨ ਅਤੇ ਸ਼ਰਮਾ ਮਹਾਰਾਸ਼ਟਰ ਕੇਡਰ ਦੇ 2012-ਬੈਚ ਦੇ ਅਧਿਕਾਰੀ ਹਨ। ਪਰਸੋਨਲ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਅਨੁਸਾਰ ਦੋਵਾਂ ਅਧਿਕਾਰੀਆਂ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਿੱਚ ਪੰਜ ਸਾਲਾਂ ਲਈ ਐਸਪੀ ਵਜੋਂ ਨਿਯੁਕਤ ਕੀਤਾ ਗਿਆ ਹੈ। ਸੀਬੀਆਈ ਵਿੱਚ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਵਜੋਂ ਕੰਮ ਕਰ ਰਹੇ ਅਭਿਸ਼ੇਕ ਸ਼ਾਂਡਿਲਿਆ ਅਤੇ ਸਦਾਨੰਦ ਦਾਤੇ ਦਾ ਕਾਰਜਕਾਲ ਵੀ ਕੇਂਦਰ ਸਰਕਾਰ ਨੇ ਵਧਾ ਦਿੱਤਾ ਹੈ। ਹੁਕਮਾਂ ਅਨੁਸਾਰ ਛੱਤੀਸਗੜ੍ਹ ਕੇਡਰ ਦੇ 2007 ਬੈਚ ਦੇ ਆਈਪੀਐਸ ਅਧਿਕਾਰੀ ਸ਼ਾਂਡਿਲਿਆ ਨੂੰ 6 ਸਤੰਬਰ 2023 ਤੋਂ 5 ਸਤੰਬਰ 2024 ਤੱਕ ਇੱਕ ਸਾਲ ਦਾ ਵਾਧਾ ਦਿੱਤਾ ਗਿਆ ਹੈ। -ਪੀਟੀਆਈ
Advertisement
Advertisement