ਭੇਤ-ਭਰੀ ਹਾਲਤ ਵਿੱਚ ਦੋ ਨਾਬਾਲਗ ਲਾਪਤਾ
09:16 AM Jan 08, 2024 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜਨਵਰੀ
ਸ਼ਹਿਰ ਵਿੱਚ ਅੱਜ ਵੱਖ ਵੱਖ ਥਾਵਾਂ ਤੋਂ ਇੱਕ ਨਾਬਾਲਗ ਲੜਕੀ ਤੇ ਨਾਬਾਲਗ ਲੜਕਾ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਏ ਹਨ। ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਰੁਦਰਾ ਐਨਕਲੇਵ ਸਾਹਨੇਵਾਲ ਵਾਸੀ ਵੰਦਨਾ ਨੇ ਦੱਸਿਆ ਹੈ ਕਿ ਉਸ ਦੀ ਵੱਡੀ ਲੜਕੀ ਡੋਲੀ ਸਿੰਘ (16) ਬਿਨਾਂ ਕੁੱਝ ਦੱਸਿਆਂ ਘਰੋਂ ਕਿਤੇ ਚਲੀ ਗਈ ਹੈ। ਪਰਿਵਾਰ ਵੱਲੋਂ ਉਸ ਦੀ ਕਾਫ਼ੀ ਭਾਲ ਕੀਤੀ ਗਈ, ਪਰ ਕੁਝ ਪਤਾ ਨਹੀਂ ਲੱਗ ਸਕਿਆ ਹੈ। ਲੜਕੀ ਦੀ ਮਾਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਡੌਲੀ ਨੂੰ ਕੋਈ ਵਿਅਕਤੀ ਵਰਗਲਾ ਕੇ ਲੈ ਗਿਆ ਹੈ। ਇਸੇ ਤਰ੍ਹਾਂ ਪਿੰਡ ਕਨੇਚ ਵਾਸੀ ਸੰਤੋਸ਼ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਲੜਕਾ ਪਵਨ ਸਿੰਘ (15) ਘਰੋਂ ਦਿਹਾੜੀ ਕਰਨ ਲਈ ਗਿਆ ਸੀ ਪਰ ਸ਼ਾਮ ਨੂੰ ਘਰ ਵਾਪਸ ਨਹੀਂ ਆਇਆ।
Advertisement
Advertisement