ਸ਼ਰਾਬ ਸਣੇ ਕਾਬੂ
07:40 AM Apr 10, 2025 IST
ਪੱਤਰ ਪ੍ਰੇਰਕ
Advertisement
ਮਾਛੀਵਾੜਾ, 9 ਅਪਰੈਲ
ਇਥੇ ਪੁਲੀਸ ਨੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਸਮੇਤ ਕੁੰਦਨ ਕੁਮਾਰ ਵਾਸੀ ਗੜ੍ਹੀ ਤਰਖਾਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਦਾਣਾ ਮੰਡੀ ਨੇੜੇ ਗਸ਼ਤ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਕੁੰਦਨ ਕੁਮਾਰ ਪਿੰਡ ਗੜ੍ਹੀ ਤਰਖਾਣਾ ਦੀ ਸਰਕਾਰੀ ਨਰਸਰੀ ਨੇੜੇ ਸ਼ਰਾਬ ਵੇਚਦਾ ਹੈ ਤੇ ਅੱਜ ਵੀ ਨਹਿਰ ਨੇੜੇ ਸ਼ਰਾਬ ਵੇਚ ਰਿਹਾ ਹੈ। ਪੁਲੀਸ ਪਾਰਟੀ ਨੇ ਕਾਰਵਾਈ ਕਰਦਿਆਂ ਕੁੰਦਨ ਕੁਮਾਰ ਨੂੰ 6 ਬੋਤਲਾਂ ਅੰਗਰੇਜ਼ੀ ਤੇ 21 ਬੋਤਲਾਂ ਦੇਸੀ ਸ਼ਰਾਬ ਸਮੇਤ ਕਾਬੂ ਕਰ ਲਿਆ।
Advertisement
Advertisement