ਚੋਰ ਗਰੋਹ ਸਕਰੈਪ ਸਣੇ ਗ੍ਰਿਫ਼ਤਾਰ
07:55 AM Apr 10, 2025 IST
ਨਿੱਜੀ ਪੱਤਰ ਪ੍ਰੇਰਕਲੁਧਿਆਣਾ, 9 ਅਪਰੈਲ
Advertisement
ਥਾਣਾ ਟਿੱਬਾ ਦੀ ਪੁਲੀਸ ਨੇ ਚੋਰ ਗਰੋਹ ਦੇ ਚਾਰ ਮੈਂਬਰ ਟਿੱਬਾ ਰੋਡ ਕੂੜਾ ਡੰਪ ਕੋਲ ਬਣੀ ਪਾਰਕ ’ਚੋਂ ਚੋਰੀ ਦੇ ਸਕਰੈਪ ਸਣੇ ਕਾਬੂ ਕੀਤੇ ਹਨ, ਜਦਕਿ ਇੱਕ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਥਾਣੇਦਾਰ ਨੇ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੌਰਵ ਉਰਫ਼ ਗੋਰਾ ਵਾਸੀ ਈਡਬਲਿਊਐੱਸ ਕਲੋਨੀ, ਕਮਲਜੀਤ ਸਿੰਘ ਉਰਫ਼ ਵਿਜੈ ਵਾਸੀ ਬਾਬਾ ਜੀਵਨ ਸਿੰਘ ਨਗਰ, ਰਵਿੰਦਰ ਕੁਮਾਰ ਉਰਫ਼ ਕਾਕਾ ਵਾਸੀ ਨਾਨਕਸਰ ਗੁਰਦੁਆਰੇ ਨੇੜੇ ਪਾਰਕ ਅਤੇ ਵਿਸ਼ਾਲ ਵਾਸੀ ਈਡਬਲਿਊਐੱਸ ਕਲੋਨੀ, ਵਜੋਂ ਹੋਈ ਹੈ। ਪੁਲੀਸ ਪਿੰਟੂ ਕੁਮਾਰ ਵਾਸੀ ਟਿੱਬਾ ਰੋਡ, ਵਿਜੈ ਨਗਰ ਦੀ ਭਾਲ ਕਰ ਰਹੀ ਹੈ।
Advertisement
Advertisement