ਪੰਜ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ
10:27 PM Apr 16, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਅਪਰੈਲ
ਪੰਜਾਬ ਪੁਲੀਸ ਨੇ ਅੱਜ ਸੂਬੇ ਵਿੱਚ ਪੀਪੀਐੱਸ ਅਧਿਕਾਰੀਆਂ ਵਿੱਚ ਫੇਰ ਬਦਲ ਕਰਦਿਆਂ ਪੰਜ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਹ ਆਦੇਸ਼ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਰੀ ਕੀਤੇ। ਡੀਜੀਪੀ ਵੱਲੋਂ ਜਾਰੀ ਹੁਕਮਾਂ ਅਨੁਸਾਰ ਪੀਪੀਐੱਸ ਅਧਿਕਾਰੀ ਪਰਮਜੀਤ ਸਿੰਘ ਨੂੰ ਕਮਾਡੈਂਟ-ਕਮ-ਡਿਪਟੀ ਡਾਇਰੈਕਟਰ ਐੱਮਆਰਐੱਸ ਪੀਪੀਏ ਫਿਲੌਰ, ਬਰਿੰਦਰ ਸਿੰਘ ਨੂੰ ਸਹਾਇਕ ਕਮਾਡੈਂਟ ਚੌਥੀ ਸੀਡੀਓ ਬਟਾਲੀਅਨ ਮੁਹਾਲੀ, ਪ੍ਰਸ਼ੋਤਮ ਸਿੰਘ ਨੂੰ ਐੱਸਪੀ ਹੈੱਡਕੁਆਰਟਰ ਸ੍ਰੀ ਮੁਕਤਸਰ ਸਾਹਿਬ, ਅਮਰਜੀਤ ਸਿੰਘ ਨੂੰ ਐੱਸਪੀ ਪੀਬੀਆਈ ਪੰਜਾਬ ਅਤੇ ਜਤਿੰਦਰ ਸਿੰਘ ਨੂੰ ਐੱਸਪੀ ਅਪਰੇਸ਼ਨ ਜੀਆਰਪੀ ਪਟਿਆਲਾ ਲਗਾਇਆ ਗਿਆ ਹੈ। ਡੀਜੀਪੀ ਨੇ ਇਨ੍ਹਾਂ ਆਦੇਸ਼ਾਂ ਦੀ ਤੁਰੰਤ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ।
Advertisement
Advertisement