ਭੇਤ-ਭਰੀ ਹਾਲਤ ’ਚ ਮੁਟਿਆਰ ਦੀ ਮੌਤ
05:32 AM May 11, 2025 IST
ਪੱਤਰ ਪ੍ਰੇਰਕ
ਫਿਲੌਰ, 10 ਮਈ
ਇੱਥੇ ਮਲਾਹਾ ਮੁਹੱਲੇ ਦੀ ਵਾਸੀ ਮੁਟਿਆਰ ਦੀ ਭੇਤ-ਭਰੇ ਹਾਲਾਤ ਵਿੱਚ ਮੌਤ ਹੋ ਗਈ। ਮੁਟਿਆਰ ਦੇ ਪੇਕੇ ਪਰਿਵਾਰ ਨੇ ਉਸ ਦੇ ਪਤੀ ’ਤੇ ਕਤਲ ਦਾ ਸ਼ੱਕ ਪ੍ਰਗਟਾਇਆ ਹੈ। ਮ੍ਰਿਤਕ ਰਜਨੀ ਬਾਲਾ ਦਾ ਪੰਜ ਸਾਲ ਪਹਿਲਾਂ ਵਿਆਹ ਹੋਇਆ ਸੀ। ਪੇਕੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਸੂਰਜ ਪ੍ਰਕਾਸ਼ ਅਕਸਰ ਉਸ ਦੀ ਕੁੱਟਮਾਰ ਕਰਦਾ ਸੀ। ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਲੰਘੀ ਰਾਤ ਜਦੋਂ ਬਲੈਕਆਊਟ ਕਾਰਨ ਬਿਜਲੀ ਬੰਦ ਹੋਈ ਤਾਂ ਉਹ ਕੋਠੇ ਤੋਂ ਡਿੱਗ ਪਈ। ਪੁਲੀਸ ਨੇ ਜਾਂਚ ਤੋਂ ਬਾਅਦ ਕੇਸ ਦਰਜ ਕਰਕੇ ਮੁਲਜ਼ਮ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ। ਮ੍ਰਿਤਕਾ ਦੇ ਪਿਤਾ ਮੇਵਾ ਲਾਲ ਵਾਸੀ ਖਾਨਖਾਨਾ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਲਈ।
Advertisement
Advertisement