ਸਾਬਕਾ ਚੀਫ ਜਸਟਿਸ ਗੋਕਲ ਚੰਦ ਮਿੱਤਲ ਦਾ ਸਸਕਾਰ
05:48 AM Jun 07, 2025 IST
ਸਾਬਕਾ ਚੀਫ ਜਸਟਿਸ ਗੋਕਲ ਚੰਦ ਮਿੱਤਲ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੁੰਦੇ ਹੋਏ ‘ਦਿ ਟ੍ਰਿਬਿਊਨ’ ਦੇ ਟਰੱਸਟੀ ਸਾਬਕਾ ਚੀਫ ਜਸਟਿਸ ਐੱਸਐੱਸ ਸੋਢੀ। -ਫੋੋਟੋ: ਵਿਕੀ
ਕੁਲਦੀਪ ਸਿੰਘ
ਚੰਡੀਗੜ੍ਹ, 6 ਜੂਨ
ਦਿੱਲੀ ਅਤੇ ਰਾਜਸਥਾਨ ਹਾਈ ਕੋਰਟਾਂ ਦੇ ਸਾਬਕਾ ਚੀਫ ਜਸਟਿਸ ਗੋਕਲ ਚੰਦ ਮਿੱਤਲ ਦਾ ਅੱਜ ਇੱਥੇ ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸਮੇਤ ਹੋਰ ਕਈ ਜੱਜ ਸਾਹਿਬਾਨ ਅਤੇ ਦਿ ਟ੍ਰਿਬਿਊਨ ਟਰੱਸਟ ਦੇ ਟਰੱਸਟੀ ਤੇ ਅਲਾਹਾਬਾਦ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਸ੍ਰੀ ਐੱਸਐੱਸ ਸੋਢੀ ਵੀ ਮੌਜੂਦ ਸਨ। ਦੱਸਣਯੋਗ ਹੈ ਕਿ 4 ਮਾਰਚ 1933 ਨੂੰ ਜਨਮੇ ਜਸਟਿਸ ਮਿੱਤਲ ਦਾ 4 ਜੂਨ ਨੂੰ ਦੇਹਾਂਤ ਹੋ ਗਿਆ ਸੀ। ਜਸਟਿਸ ਗੋਕਲ ਚੰਦ ਮਿੱਤਲ ਨੇ ਸਾਲ 1956 ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਵਜੋਂ ਚੰਡੀਗੜ੍ਹ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ ਸੀ। ਉਹ ਸਾਲ 1979 ਵਿੱਚ ਐਡੀਸ਼ਨਲ ਜੱਜ ਨਿਯੁਕਤ ਹੋਏ। ਇਸ ਉਪਰੰਤ 1982 ਵਿੱਚ ਉਹ ਪੱਕੇ ਤੌਰ ’ਤੇ ਜੱਜ ਨਿਯੁਕਤ ਹੋਏ।
Advertisement
Advertisement