ਅਗਨੀਵੀਰ ਭਰਤੀ ਰੈਲੀ ਲਈ ਸਿਖਲਾਈ ਸ਼ੁਰੂ
07:39 AM Mar 23, 2025 IST
ਮਾਨਸਾ (ਪੱਤਰ ਪ੍ਰੇਰਕ):
Advertisement
ਅਦਾਰੇ ਸੀ-ਪਾਈਟ ਕੈਂਪ,ਬੋੜਾਵਾਲ (ਮਾਨਸਾ) ਵਿਚ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਏਆਰਓ ਪਟਿਆਲਾ ਦੀ ਆ ਰਹੀ ਆਰਮੀ ਅਗਨੀਵੀਰ ਭਰਤੀ ਰੈਲੀ ਲਈ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ। ਸਿਖਲਾਈ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਯੁਵਕ ਜਲਦ ਤੋਂ ਜਲਦ ਕਿਸੇ ਵੀ ਦਿਨ ਨਿੱਜੀ ਤੌਰ ’ਤੇ ਸੀ-ਪਾਈਟ ਕੈਂਪ,ਬੋੜਾਵਾਲ ਵਿਖੇ ਆਪਣੀ ਯੋਗਤਾ ਦੇ ਦਸਵੀ ਦੇ ਸਰਟੀਫਿਕੇਟ ਦੀ ਫੋਟੋ ਕਾਪੀ ਲੈ ਕੇ ਪਹੁੰਚ ਕੇ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ।
Advertisement
Advertisement