ਖਾਲਸਾ ਦੀਵਾਨ ਗੁਰੂ ਸਿੰਘ ਸਭਾ ਦੀਆਂ ਚੋਣਾਂ ਦਾ ਮੈਦਾਨ ਭਖਿਆ
ਮਨੋਜ ਸ਼ਰਮਾ
ਬਠਿੰਡਾ, 24 ਮਾਰਚ
ਬਠਿੰਡਾ ਸ਼ਹਿਰ ਦੀ ਇਤਿਹਾਸਕ ਧਾਰਮਿਕ ਸੰਸਥਾ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਅੱਜ ਕੁਝ ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਵਿੱਚ ਦਾਖ਼ਲ ਕੀਤੇ
ਇਹ ਧਾਰਮਿਕ ਸੰਸਥਾ ਬਠਿੰਡਾ ਦੀ ਅਹਿਮ ਸੰਸਥਾ ਹੋਣ ਕਾਰਨ ਬਠਿੰਡਾ ਦੇ ਹਰ ਵਾਸੀ ਦੀ ਨਜ਼ਰ ਇਨ੍ਹਾਂ ਚੋਣਾਂ ’ਤੇ ਟਿਕੀ ਹੋਈ ਹੈ। ਜ਼ਿਕਰਯੋਗ ਹੈ ਇਸ ਸੰਸਥਾ ਦੀਆਂ ਚੋਣਾਂ ਆਪਣੇ ਮਿਥੇ ਹੋਏ ਸਮੇਂ ਤੋਂ ਕਰੀਬ ਇੱਕ ਸਾਲ ਪੱਛੜ ਕੇ 30 ਮਾਰਚ ਨੂੰ ਹੋ ਰਹੀਆਂ ਹਨ। ਹੁਣ ਕੁੱਲ 7 ਉਮੀਦਵਾਰ ਮੈਦਾਨ ’ਚ ਡਟੇ ਹੋਏ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਸੰਸਥਾ ਦੇ ਕੁੱਲ 11,075 ਵੋਟਰ ਕਰਨਗੇ। ਇਨ੍ਹਾਂ ਚੋਣਾਂ ਵਿਚ ਇਸ ਸੰਸਥਾ ਦੇ ਕਈ ਵਾਰ ਪ੍ਰਧਾਨ ਰਹਿ ਚੁੱਕੇ ਰਾਜਿੰਦਰ ਸਿੰਘ ਸਿੱਧੂ, ਹਰਦੀਪਕ ਸਿੰਘ, ਹਰਸੁਖਜਿੰਦਰਪਾਲ ਸਿੰਘ, ਬਿਸ਼ਨ ਸਿੰਘ, ਸਰੂਪ ਸਿੰਘ, ਲਖਵਿੰਦਰ ਸਿੰਘ ਤੇ ਲਲਿਤ ਸਿੰਘ ਮੈਦਾਨ ’ਚ ਹਨ। ਖ਼ਾਲਸਾ ਦੀਵਾਨ ਦੀ ਪ੍ਰਬੰਧਕੀ ਕਮੇਟੀ ਵੱਲੋਂ ਬਠਿੰਡਾ ਸ਼ਹਿਰ ਦਾ ਗੁਰਦੁਆਰਾ ਸਿੰਘ ਸਭਾ, ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਦੇਵ ਗਰਲਜ਼ ਕਾਲਜ ਅਤੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਕਾਲਜ ਚਲਾਇਆ ਜਾਂਦਾ ਹੈ।