ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੋ ਸ਼ੋਅਰੂਮਾਂ ਦੇ ਸ਼ਟਰ ਤੋੜ ਕੇ ਲੱਖਾਂ ਦੇ ਟਾਇਰ ਚੋਰੀ

09:57 PM Jun 23, 2023 IST

ਮੇਜਰ ਸਿੰਘ ਮੱਟਰਾਂ

Advertisement

ਭਵਾਨੀਗੜ੍ਹ, 6 ਜੂਨ

ਇੱਥੇ ਬੀਤੀ ਰਾਤ ਨਵੇਂ ਬੱਸ ਸਟੈਂਡ ਨੇੜੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਦੇ ਦੋਵਾਂ ਪਾਸੇ ਇੱਕੋ ਮਾਲਕ ਦੇ ਦੋ ਟਾਇਰਾਂ ਦੇ ਸ਼ੋਅਰੂਮਾਂ ਦੇ ਸ਼ਟਰ ਤੋੜ ਕੇ ਚੋਰਾਂ ਨੇ ਲੱਖਾਂ ਰੁਪਏ ਦੀ ਕੀਮਤ ਦੇ ਨਵੇਂ ਟਾਇਰ ਚੋਰੀ ਕਰ ਲਏ।

Advertisement

ਇਸ ਸਬੰਧੀ ਸ਼ਰਮਾ ਟਾਇਰ ਹਾਊਸ ਦੇ ਮਾਲਕ ਮਹੇਸ਼ ਸ਼ਰਮਾ ਨੇ ਦੱਸਿਆ ਕਿ ਨਵੇਂ ਬੱਸ ਅੱਡੇ ਨੇੜੇ ਮੁੱਖ ਸੜਕ ਦੇ ਦੋਵਾਂ ਪਾਸੇ ਉਨ੍ਹਾਂ ਦੇ ਦੋ ਟਾਇਰਾਂ ਦੇ ਸ਼ੋਅਰੂਮ ਹਨ। ਅੱਜ ਸਵੇਰੇ ਉਨ੍ਹਾਂ ਨੂੰ ਪਟਿਆਲਾ ਰੋਡ (ਧਰਮ ਕੰਡੇ) ਵਾਲੀ ਸਾਈਡ ਸਥਿਤ ਉਨ੍ਹਾਂ ਦੇ ਸ਼ੋਅਰੂਮ ਵਿੱਚ ਚੋਰੀ ਹੋਣ ਦੀ ਸੂਚਨਾ ਮਿਲਣ ਉਪਰੰਤ ਉਨ੍ਹਾਂ ਮੌਕੇ ‘ਤੇ ਜਾ ਕੇ ਦੇਖਿਆ ਕਿ ਸ਼ੋਅਰੂਮ ਦਾ ਸ਼ਟਰ ਟੁੱਟਿਆ ਪਿਆ ਸੀ ਤੇ ਲਗਭਗ 150 ਦੇ ਕਰੀਬ ਨਵੇਂ ਟਾਇਰ ਗਾਇਬ ਸਨ। ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਸੂਚਨਾ ਹਾਲੇ ਉਹ ਥਾਣੇ ਦੇ ਕੇ ਹੀ ਆਏ ਸਨ ਕਿ ਇਸੇ ਦੌਰਾਨ ਉਨ੍ਹਾਂ ਨੂੰ ਪਤਾ ਚੱਲਿਆ ਕਿ ਚੋਰਾਂ ਨੇ ਉਨ੍ਹਾਂ ਦੇ ਦੂਜੇ ਸ਼ੋਅਰੂਮ ਦਾ ਸ਼ਟਰ ਤੋੜ ਕੇ 80 ਦੇ ਕਰੀਬ ਕਾਰਾਂ ਦੇ ਨਵੇਂ ਟਾਇਰ, 25 ਟਰੈਕਟਰਾਂ ਦੇ ਵੱਡੇ ਤੇ 30 ਛੋਟੇ ਟਾਇਰ ਚੋਰੀ ਕਰ ਲਏ ਹਨ।

ਸ਼ੋਅਰੂਮ ਦੇ ਮਾਲਕ ਅਨੁਸਾਰ ਉਸਦਾ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਜਦਕਿ ਚੋਰ ਸ਼ੋਅਰੂਮ ‘ਚ ਲੱਗੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਵੀ ਜਾਂਦੇ ਸਮੇਂ ਪੁੱਟ ਕੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਦੋਵੇਂ ਸ਼ੋਅਰੂਮ ਦੀ ਰਾਖੀ ਲਈ ਇੱਕ ਨਿੱਜੀ ਸਕਿਓਰਿਟੀ ਏਜੰਸੀ ਰਾਹੀਂ ਚੌਕੀਦਾਰ ਵੀ ਰੱਖਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਘਟਨਾ ਵਾਲੀ ਰਾਤ ਚੌਕੀਦਾਰ ਵੱਲੋਂ ਵਰਤੀ ਗਈ ਕੋਤਾਹੀ ਦਾ ਚੋਰਾਂ ਨੇ ਫਾਇਦਾ ਚੁੱਕ ਲਿਆ ਜਿਸ ਕਰਕੇ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਚੌਕੀਦਾਰ ਦਾ ਆਖਣਾ ਸੀ ਕਿ ਉਹ ਪੂਰੀ ਰਾਤ ਡਿਊਟੀ ਕਰਨ ਮਗਰੋਂ ਸਿਹਤ ਠੀਕ ਨਾ ਹੋਣ ਕਾਰਨ ਸਵੇਰੇ 4 ਵਜੇ ਤੋਂ ਪਹਿਲਾਂ ਆਪਣੇ ਘਰ ਚਲਾ ਗਿਆ ਸੀ ਤੇ ਪਿੱਛੋਂ ਇਹ ਵਾਰਦਾਤ ਹੋ ਗਈ। ਥਾਣਾ ਮੁਖੀ ਭਵਾਨੀਗੜ੍ਹ ਨੇ ਕਿਹਾ ਕਿ ਚੋਰੀ ਸਬੰਧੀ ਥਾਣੇ ਵਿੱਚ ਦਸਖਾਸਤ ਪ੍ਰਾਪਤ ਹੋਈ ਹੈ। ਇਸ ਸਬੰਧੀ ਪੁਲੀਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Advertisement
Advertisement