ਅੰਮ੍ਰਿਤਸਰ ’ਚ ਭਾਰਤ ਪਾਕਿ ਸਰਹੱਦ ਨੇੜਲੇ ਪਿੰਡ ’ਚੋਂ 1.678 ਕਿਲੋ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ
08:09 PM Mar 14, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਮਾਰਚ
ਬੀਐੱਸਐੱਫ ਨੇ ਅੰਮ੍ਰਿਤਸਰ ਸੈਕਟਰ ਵਿਚ ਭਾਰਤ ਪਾਕਿ ਸਰਹੱਦ ਨੇੜੇ ਅਵਾਨ ਵਸਾਓ Awan Vasau ਪਿੰਡ ਵਿਚ ਵੱਖ ਵੱਖ ਥਾਵਾਂ ਤੋਂ ਤਿੰਨ ਪੈਕੇਟਾਂ ਵਿਚ 1.678 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
Advertisement
ਬੀਐੱਸਐੱਫ ਅਧਿਕਾਰੀਆਂ ਨੇ ਕਿਹਾ, ‘‘ਹੈਰੋਇਨ ਦੇ ਇਹ ਪੈਕੇਟ ਤੜਕੇ ਸਾਢੇ ਚਾਰ ਵਜੇ ਦੇ ਕਰੀਬ ਅੰਮ੍ਰਿਤਸਰ ਸੈਕਟਰ ਵਿਚ ਅਵਾਨ ਵਸਾਓ ਪਿੰਡ ਨੇੜੇ ਖੇਤਾਂ ’ਚੋਂ ਬਰਾਮਦ ਕੀਤੇ ਗਏ ਹਨ।’’
ਇਨ੍ਹਾਂ ਵਿਚੋਂ ਦੋ ਪੈਕੇਟ ਪੀਲੀ ਟੇਪ ਨਾਲ ਪੈਕ ਕੀਤੇ ਹੋਏ ਸਨ ਜਦੋਂਕਿ ਤੀਜਾ ਪੈਕੇਟ ਪਾਰਦਰਸ਼ੀ ਪਲਾਸਟਿਕ ’ਚ ਲਪੇਟਿਆ ਹੋਇਆ ਸੀ। ਹਰੇਕ ਪੈਕੇਟ ਨਾਲ ਤਾਂਬੇ ਦੀ ਤਾਰ ਵੀ ਲਿਪਟੀ ਹੋਈ ਸੀ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨਸ਼ਿਆਂ ਦੀ ਖੇਪ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੀ ਗਈ ਹੈ।
Advertisement
Advertisement