Punjab News ਫਾਜ਼ਿਲਕਾ: ਦੇਹ ਵਪਾਰ ਦੇ ਦੋਸ਼ਾਂ ਹੇਠ 10 ਗ੍ਰਿਫ਼ਤਾਰ
01:22 PM Mar 17, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਫਾਜ਼ਿਲਕਾ, 17 ਮਾਰਚ
Advertisement
Punjab News: ਫਾਜ਼ਿਲਕਾ ਸ਼ਹਿਰ ਵਿੱਚ ਦੇਹ ਵਪਾਰ ਚਲਾਉਣ ਦੇ ਦੋਸ਼ਾਂ ਹੇਠ ਪੰਜ ਔਰਤਾਂ ਸਮੇਤ ਦਸ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਇਕ ਪੁਲੀਸ ਪਾਰਟੀ ਨੇ ਰਾਧਾ ਸਵਾਮੀ ਕਲੋਨੀ ਦੀ ਰਹਿਣ ਵਾਲੀ ਸਰੋਜ ਰਾਣੀ ਦੇ ਘਰ ਛਾਪਾ ਮਾਰਿਆ, ਜੋ ਕਥਿਤ ਤੌਰ ’ਤੇ ਦੇਹ ਵਪਾਰ ਚਲਾ ਰਹੀ ਸੀ।
ਇਸ ਮੌਕੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਰੋਜ ਰਾਣੀ, ਰੇਖਾ, ਜਸਵਿੰਦਰ ਕੌਰ ਉਰਫ਼ ਪਰਮਜੀਤ ਕੌਰ, ਆਸ਼ਾ ਰਾਣੀ, ਪ੍ਰਿਯੰਕਾ, ਸੋਨੂੰ, ਪਵਨ ਕੁਮਾਰ, ਸੁਨੀਲ ਕੁਮਾਰ, ਗੌਰਵ ਅਤੇ ਸੌਰਵ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
Advertisement
Advertisement