Punjab News: ਅੱਧਾ ਕਿਲੋ ਅਫੀਮ ਸਣੇ ਦੋ ਕਾਰ ਸਵਾਰ ਗ੍ਰਿਫ਼ਤਾਰ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 17 ਮਾਰਚ
ਨਸ਼ਿਆਂ ਖਿਲਾਫ ਪੁਲੀਸ ਵੱਲੋਂ ਸ਼ੁਰੂ ਕੀਤੇ ਹੋਏ ਯੁੱਧ ਕਰਕੇ ਤਲਾਸ਼ੀਆਂ ਲੈ ਰਹੀ ਪੁਲੀਸ ਟੀਮ ਨੇ 500 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਪੁਲੀਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਅੰਗਰੇਜ ਸਿੰਘ ਦੀ ਅਗਵਾਈ ਵਾਲੀ ਸੀਆਈਏ ਸਟਾਫ ਜੈਤੋ ਦੀ ਟੀਮ ਕੋਟਕਪੂਰਾ ਵਿਖੇ ਬਠਿੰਡਾ ਫਰੀਦਕੋਟ ਹਾਈਵੇਅ ’ਤੇ ਨਾਕਾ ਲਾ ਕੇ ਵੱਖ ਵੱਖ ਵਾਹਨਾਂ ਦੀਆਂ ਤਲਾਸ਼ੀਆਂ ਲੈ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਇਕ ਚਿੱਟੇ ਰੰਗ ਦੀ ਕਾਰ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਚਲਾ ਰਿਹਾ ਵਿਅਕਤੀ ਪੁਲੀਸ ਨਾਕਾ ਦੇਖ ਕੇ ਘਬਰਾ ਗਿਆ ਅਤੇ ਕਾਰ ਪਿੱਛੇ ਮੋੜਨ ਲੱਗਾ ਤਾਂ ਕਾਰ ਬੰਦ ਹੋ ਗਈ। ਡੀਐਸਡੀ ਨੇ ਦੱਸਿਆ ਕਿ ਪੁਲੀਸ ਟੀਮ ਨੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿਚੋਂ ਅੱਧਾ ਕਿਲੋ (500 ਗ੍ਰਾਮ) ਅਫੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਦੋਨਾਂ ਵਿਅਕਤੀਆਂ ਦੀ ਪਛਾਣ ਗੁਰਮੀਤ ਸਿੰਘ ਅਤੇ ਰਣਦੀਪ ਮਲਹੋਤਰਾ ਰਾਣਾ ਵਜੋਂ ਹੋਈ। ਇਨ੍ਹਾਂ ਦੋਨਾਂ ਖਿਲਾਫ ਕੇਸ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਨ੍ਹਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅਫੀਮ ਕਿਥੋਂ ਲੈ ਕੇ ਆਏ ਸਨ।