ਦੋ ਰੋਜ਼ਾ ‘ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ’ ਸਮਾਪਤ
ਬਠਿੰਡਾ, 17 ਮਾਰਚ
ਸਾਹਿਤ ਪ੍ਰੇਮੀ ਹਰਬੰਸ ਸਿੰਘ ਬਰਾੜ ਦੇ ਹੰਭਲੇ ਸਦਕਾ ਅੱਠਵੀਂ ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ ਇੱਥੇ ਟੀਚਰਜ਼ ਹੋਮ ਵਿੱਚ ਕਰਵਾਈ ਗਈ ਜਿਸ ਵਿੱਚ ਪੰਜਾਬ ਦੇ ਕਹਾਣੀਕਾਰਾਂ, ਆਲੋਚਕਾਂ ਅਤੇ ਸਾਹਿਤਕ ਪ੍ਰੇਮੀਆਂ ਨੇ ਭਾਗ ਲਿਆ। ਚਰਨਜੀਤ ਸਮਾਲਸਰ ਨੇ ਆਪਣੀ ਕਹਾਣੀ ‘ਪੁੜਾਂ ’ਚ ਪਿਸਦੀ ਜ਼ਿੰਦਗੀ’ ਜਸਪਾਲ ਕੌਰ ਨੇ ‘ਫੈਸਲਾ’, ਬਲਵਿੰਦਰ ਸਿੰਘ ਬਰਾੜ ਨੇ ‘ਮੈਡਮ ਦਾ ਕੁੱਤਾ’, ਅਲਫਾਜ਼ ਨੇ ‘ਜੈਸਮੀਨ’ ਅਤੇ ਰਵਿੰਦਰ ਰੁਪਾਲ ਕੌਲਗੜ੍ਹ ਨੇ ‘ਮੈਂ ਲਾਸ਼ੇ ਬਨਾਤਾ ਹੂੰ’ ਕਹਾਣੀਆਂ ਪੜ੍ਹੀਆਂ। ਇਨ੍ਹਾਂ ਕਹਾਣੀਆਂ ਬਾਰੇ ਪ੍ਰੋ. ਗੁਰਬਿੰਦਰ, ਡਾ. ਗੁਰਪ੍ਰੀਤ ਸਿੰਘ, ਡਾ. ਹਰੀਸ਼, ਪ੍ਰੋ. ਪਰਮਜੀਤ ਤੇ ਪ੍ਰੋ. ਮਨਜੀਤ ਸਿੰਘ ਨੇ ਚਰਚਾ ਕੀਤੀ। ਨਾਵਲਕਾਰ ਜਸਪਾਲ ਮਾਨਖੇੜਾ ਨੇ ਕਿਹਾ ਕਿ ਪੰਜਾਬ ’ਚ ਕਹਾਣੀ ਗੋਸ਼ਟੀਆਂ ਦੀ ਪਰੰਪਰਾ ਰਹੀ ਹੈ ਅਤੇ ਇਸ ਤਰਜ਼ ’ਤੇ ਹੀ ਗੋਸ਼ਟੀ ਦੀ ਸ਼ੁਰੂਆਤ ਕੀਤੀ ਗਈ ਹੈ।
ਮੁੱਖ ਪ੍ਰਬੰਧਕ ਹਰਬੰਸ ਸਿੰਘ ਬਰਾੜ ਨੇ ਭਾਗ ਲੈਣ ਵਾਲੇ ਕਹਾਣੀਕਾਰਾਂ ਦਾ ਸਨਮਾਨ ਕਰਦਿਆਂ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਹਾਣੀਕਾਰ ਭੋਲਾ ਸੰਘੇੜਾ, ਅਤਰਜੀਤ, ਖੁਸ਼ਵੰਤ ਬਰਗਾੜੀ, ਪਰਮਜੀਤ ਮਾਨ, ਦਰਸ਼ਨ ਜੋਗਾ, ਭੁਪਿੰਦਰ ਮਾਨ, ਆਗ਼ਾਜ਼ਵੀਰ, ਬਲਵਿੰਦਰ ਭੁੱਲਰ, ਕਾ. ਜਰਨੈਲ ਸਿੰਘ, ਦੀਪ ਦਿਲਬਰ, ਜਸਵਿੰਦਰ ਸੁਰਗੀਤ, ਸੰਦੀਪ ਰਾਣਾ, ਰਮੇਸ਼ ਗਰਗ, ਕਮਲ ਬਠਿੰਡਾ, ਦਮਜੀਤ ਦਰਸ਼ਨ, ਮਨਦੀਪ ਡਡਿਆਣਾ ਅਤੇ ਰਣਬੀਰ ਰਾਣਾ ਨੇ ਭਾਗ ਲਿਆ।