ਐੱਸਡੀ ਕਾਲਜ ਵਿੱਚ ਮੈਡੀਕਲ ਕੈਂਪ
04:39 AM Mar 18, 2025 IST
ਪੱਤਰ ਪ੍ਰੇਰਕ
Advertisement
ਮਾਨਸਾ, 17 ਮਾਰਚ
ਐੱਸ.ਡੀ. ਕੰਨਿਆ ਮਹਾਂਵਿਦਿਆਲਾ ਮਾਨਸਾ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਨੇਕੀ ਫਾਊਂਡੇਸ਼ਨ ਬੁਢਲਾਡਾ ਦੇ ਸਹਿਯੋਗ ਨਾਲ ਕਾਲਜ ਵਿੱਚ ਸੀਨੀਅਰ ਸਿਟੀਜਨ ਅਤੇ ਅੰਗਹੀਣਾਂ ਲਈ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਦੱਸਿਆ ਕਿ ਕੈਂਪ ਦੌਰਾਨ ਫ਼ਰੀਦਕੋਟ ਦੀ ਮੈਡੀਕਲ ਟੀਮ ਨੇ ਸ਼ਿਰਕਤ ਕੀਤੀ ਅਤੇ ਮਰੀਜ਼ਾਂ ਦਾ ਮੁਆਇਨਾ ਕੀਤਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 400 ਦੇ ਲਗਭਗ ਮਰੀਜ਼ਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ। ਇਸ ਕੈਂਪ ਦੌਰਾਨ ਬਜ਼ੁਰਗਾਂ ਲਈ ਮੁਫ਼ਤ ਵੀਲ੍ਹ ਚੇਅਰ, ਕੰਨਾਂ ਦੀ ਮਸ਼ੀਨ, ਛੜੀ, ਸਰਵਾਈਕਲ ਕਾਲਰ, ਰੀੜ੍ਹ ਦੀ ਹੱਡੀ ਲਈ ਬੈਲਟ, ਸਪੋਰਟ ਆਦਿ ਅਤੇ ਦਿਵਿਆਂਗ ਵਿਅਕਤੀਆਂ ਲਈ ਮੁਫ਼ਤ ਇਲੈਕਟ੍ਰਾਨਿਕ ਟਰਾਈ ਸਾਈਕਲ, ਬਲਾਇੰਡ ਸਟੂਡੈਂਟਸ ਲਈ ਸਮਾਰਟ ਫੋਨ ਆਦਿ ਸਮੱਗਰੀ ਲਈ ਰਜਿਸਟ੍ਰੇਸ਼ਨ ਕੀਤੀ ਗਈ। ਇਸ ਮੌਕੇ ਪ੍ਰੋ. ਹਿਮਾਨੀ ਸ਼ਰਮਾ, ਦੀਪਕ ਜਿੰਦਲ ਅਤੇ ਨੀਰਜ ਮਿੱਤਲ ਵੀ ਮੌਜੂਦ ਸਨ।
Advertisement
Advertisement