ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਕੋ ਰਾਤ ਪੰਜ ਪਿੰਡਾਂ ਦੇ 8 ਘਰਾਂ ਵਿੱਚ ਚੋਰੀ

08:59 PM Jun 29, 2023 IST

ਪੱਤਰ ਪ੍ਰੇਰਕ

Advertisement

ਸ਼ਾਹਕੋਟ, 25 ਜੂਨ

ਇਲਾਕੇ ਦੇ 5 ਪਿੰਡਾਂ ਅਤੇ ਸਥਾਨਿਕ ਕਸਬੇ ਦੇ 8 ਘਰਾਂ ਵਿਚ ਇਕੋ ਸਮੇਂ ਚੋਰੀਆਂ ਹੋ ਗਈਆਂ। ਚੋਰ ਘਰਾਂ ਵਿਚੋਂ ਸੋਨੇ ਦੇ ਗਹਿਣੇ, ਨਕਦੀ ਅਤੇ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਗਏ।

Advertisement

ਸੇਵਾ ਮੁਕਤ ਅਧਿਆਪਕ ਜੀਵਨ ਸਿੰਘ ਵਾਸੀ ਚੱਕ ਬਾਂਹਮਣੀਆਂ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਘਰੋਂ ਚੋਰ 5 ਲੱਖ ਦੇ ਗਹਿਣੇ, 30 ਹਜ਼ਾਰ ਦੀ ਨਕਦੀ, 2 ਬੈਗ, 4 ਐਫਡੀ ਅਤੇ ਹੋਰ ਜ਼ਰੂਰੀ ਕਾਗਜ਼ਾਤ ਚੋਰੀ ਕਰਕੇ ਲੈ ਗਏ। ਪਿੰਡ ਮਾਣਕਪੁਰ ਦੇ ਜਗਜੀਤ ਸਿੰਘ ਨੇ ਦੱਸਿਆ ਕਿ ਕੰਧ ਨੂੰ ਸੰਨ੍ਹ ਲਗਾ ਕੇ ਚੋਰ 5 ਤੋਲੇ ਸੋਨੇ ਦੇ ਗਹਿਣੇ, 70 ਹਜ਼ਾਰ ਦੀ ਨਕਦੀ ਤੇ ਇਕ ਮੋਬਾਇਲ ਫੋਨ ਚੋਰੀ ਕਰਕੇ ਲੈ ਗਏ। ਸੁਰਿੰਦਰ ਕੌਰ ਪਤਨੀ ਬਲਜੀਤ ਸਿੰਘ ਵਾਸੀ ਮਾਣਕਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਘਰੋਂ 4 ਤੋਲੇ ਸੋਨੇ ਦੇ ਗਹਿਣੇ ਤੇ 10 ਹਜ਼ਾਰ ਦੀ ਨਕਦੀ ਚੋਰੀ ਹੋ ਗਈ। ਨਿਰਮਲ ਕੌਰ ਪਤਨੀ ਜਸਬੀਰ ਸਿੰਘ ਵਾਸੀ ਸੈਦਪੁਰ ਝਿੜੀ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਘਰ ਵਿਚੋਂ 3 ਹਜ਼ਾਰ ਦੀ ਨਕਦੀ, 2 ਮੋਬਾਈਲ ਫੋਨ ਤੇ ਗੋਲਕ ਚੋਰੀ ਕਰਕੇ ਲੈ ਗਏ। ਨਿਰਮਲ ਸਿੰਘ ਵਾਸੀ ਸੇਖੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਘਰੋਂ 4 ਤੋਲੇ ਸੋਨੇ ਦੇ ਗਹਿਣੇ, ਢੇਡ ਲੱਖ ਦੀ ਨਕਦੀ ਤੇ ਜ਼ਰੂਰੀ ਕਾਗਜ਼ਾਤ ਚੋਰੀ ਹੋ ਗਏ। ਸੰਦੀਪ ਸਿੰਘ ਵਾਸੀ ਪੱਤੋ ਖੁਰਦ ਨੇ ਦੱਸਿਆ ਕਿ ਉਨ੍ਹਾਂ ਦੀ ਜਾਫਰਵਾਲ ਵਿਖੇ ਜੋਸਨ ਪੈਸਟੀਸਾਈਡ ਦੁਕਾਨ ਦੇ ਜਿੰਦੇ ਭੰਨ ਕੇ ਚੋਰ ਗੱਲੇ ਵਿਚ ਪਈ ਇਕ ਹਜ਼ਾਰ ਦੀ ਨਕਦੀ ਚੋਰੀ ਕਰਕੇ ਲੈ ਗਏ। ਦਲਬੀਰ ਸਿੰਘ ਤੇ ਰੇਸਮ ਸਿੰਘ ਵਾਸੀ ਜਾਫਰਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਫਾਰਮ ਹਾਊਸ ‘ਚੋ ਮੋਟਰਾਂ ਦੀਆਂ ਤਾਰਾਂ ਤੇ 7 ਮੁਰਗੇ ਚੋਰੀ ਹੋ ਗਏ। ਸਥਾਨਿਕ ਕਸਬੇ ਦੀ ਬਜਰੰਗ ਨਰਸਰੀ ਤੋਂ ਤਿੰਨ ਹਥਿਆਰਬੰਦ ਲੁਟੇਰੇ 2 ਪਰਵਾਸੀ ਮਜ਼ਦੂਰਾਂ ਕੋਲੋ 16,500 ਰੁਪਏ ਅਤੇ ਇਕ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ।

ਪੀੜਤ ਕਮਲ ਸਿੰਘ ਵਾਸੀ ਗੁਲਾਬਗੰਜ ਜ਼ਿਲ੍ਹਾ ਆਗਰਾ (ਉੱਤਰ ਪ੍ਰਦੇਸ਼) ਨੇ ਦੱਸਿਆ ਕਿ ਬੀਤੀ ਰਾਤ ਤਿੰਨ ਹਥਿਆਰਬੰਦ ਲੁਟੇਰੇ ਮੂੰਹ ਬੰਨ੍ਹ ਕੇ ਉਨ੍ਹਾਂ ਦੀ ਮਲਸੀਆਂ ਰੋਡ ‘ਤੇ ਸਥਿਤ ਨਰਸਰੀ ‘ਤੇ ਆਏ ਤੇ ਪਰਵਾਸੀ ਮਜ਼ਦੂਰ ਰਕੇਸ਼ ਦੇ 12,500 ਰੁਪਏ ਤੇ ਇਕ ਮੋਬਾਇਲ ਫੋਨ ਅਤੇ ਉਸ ਤੋਂ ਬਾਅਦ ਉਨ੍ਹਾਂ ਕੋਲੋ 4,000 ਰੁਪਏ ਲੁੱਟ ਕੇ ਫਰਾਰ ਹੋ ਗਏ। ਪੀੜਤਾਂ ਨੇ ਦੱਸਿਆ ਕਿ ਸ਼ਾਹਕੋਟ ਪੁਲੀਸ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਪੁਲੀਸ ਨੇ ਮੌਕਾ ਦੇਖਣ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ। ਐਸ.ਐਚ.ਓ ਸ਼ਾਹਕੋਟ ਅਮਨਦੀਪ ਕੌਰ ਮੁਲਤਾਨੀ ਨੇ ਕਿਹਾ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਉਹ ਆਧੁਨਿਕ ਤਕਨੀਕ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮ ਕਾਬੂ ਕਰ ਲਏ ਜਾਣਗੇ।

Advertisement
Tags :
ਘਰਾਂਚੋਰੀਪਿੰਡਾਂਵਿੱਚ
Advertisement