ਸੰਯੁਕਤ ਕਿਸਾਨ ਮੋਰਚੇ ਅਮਨ ਮਾਰਚ ਭਲਕੇ
05:52 AM May 13, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 12 ਮਈ
ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਜ਼ਿਲ੍ਹਾ ਆਗੂਆਂ ਨੇ ਅੱਜ ਇਥੋਂ ਦੇ ਗਾਂਧੀ ਮਿਉਂਸਿਪਲ ਪਾਰਕ ਵਿੱਚ ਇਕ ਮੀਟਿੰਗ ਕਰ ਕੇ ਭਾਰਤ- ਪਾਕਿਸਤਾਨ ਵਿਚਕਾਰ ਹੋਈ ਗੋਲੀਬੰਦੀ ਨੂੰ ਆਮ ਲੋਕਾਂ ਲਈ ਰਾਹਤ ਦੱਸਿਆ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਵੱਲੋਂ ਹਰਿਆਣਾ ਨੂੰ ਪਾਣੀ ਦੇ ਛੱਡੇ ਜਾਣ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ| ਮੀਟਿੰਗ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਚਰਨ ਸਿੰਘ, ਦਲਜੀਤ ਸਿੰਘ ਦਿਆਲਪੁਰ, ਮਨਜੀਤ ਸਿੰਘ ਬੱਗੂ,ਗੁਰਦਿਆਲ ਸਿੰਘ, ਨਛੱਤਰ ਸਿੰਘ ਮੁਗਲਚੱਕ, ਕੰਵਰਦੀਪ ਸਿੰਘ ਢਿਲੋਂ, ਮਿਹਰ ਸਿੰਘ ਸਖੀਰਾ, ਗੁਰਚਰਨ ਸਿੰਘ, ਨਰਭਿੰਦਰ ਸਿੰਘ ਪੱਧਰੀ ਆਦਿ ਨੇ ਵਿਚਾਰ ਪੇਸ਼ ਕੀਤੇ| ਆਗੂਆਂ ਨੇ 14 ਮਈ ਨੂੰ ਜੰਗਬਾਜ਼ ਤਾਕਤਾਂ ਵਿਰੁੱਧ ਤਰਨ ਤਾਰਨ ਵਿੱਚ ਅਮਨ ਮਾਰਚ ਕਰਨ ਦਾ ਐਲਾਨ ਕੀਤਾ|
Advertisement
Advertisement
Advertisement