ਥੀਏਟਰ ਮੇਲਾ: ‘ਜਵਾਈ’ ਨਾਟਕ ਰਾਹੀਂ ਔਰਤਾਂ ਦੀ ਦਸ਼ਾ ਬਿਆਨੀ
ਪੱਤਰ ਪ੍ਰੇਰਕ
ਪਟਿਆਲਾ, 25 ਜੂਨ
ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਅਤੇ ਨਾਟਕ ਗਰੁੱਪ ਵੱਲੋਂ ਤਿੰਨ ਰੋਜ਼ਾ ਸਮਰ ਥੀਏਟਰ ਫ਼ੈਸਟੀਵਲ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਵਿੱਚ ਕਰਵਾਇਆ ਜਾ ਰਿਹਾ ਹੈ। ਪਹਿਲੇ ਅਤੇ ਦੂਜੇ ਦਿਨ ਤਿੰਨ ਨਾਟਕਾਂ ਵਿਚ ਸ਼ਾਮਲ ਬਾਲ ਕਲਾਕਾਰਾਂ ਵੱਲੋਂ ‘ਮਲਿਆਂਗ ਕੀ ਕੂਚੀ’, ਸੀਨੀਅਰ ਕਲਾਕਾਰਾਂ ਵੱਲੋਂ !ਜਵਾਈ’ ਅਤੇ ਯੁਵਾ ਆਰਟ ਜਲੰਧਰ ਵੱਲੋਂ ‘ਦਾ ਓਵਰਕੋਟ’ ਨਾਟਕ ਪੇਸ਼ ਕੀਤੇ ਗਏ।
ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਦੀ ਯਾਦ ਵਿੱਚ ਮੇਲੇ ਦਾ ਉਦਘਾਟਨ ਕਰਦਿਆਂ ਕੌਮਾਂਤਰੀ ਮਾਮਲਿਆਂ ਦੇ ਮਾਹਿਰ ਡਾ. ਸਵਰਾਜ ਸਿੰਘ ਨੇ ਕਿਹਾ ਕਿ ਰੰਗਮੰਚ ਹੀ ਇੱਕ ਵਧੀਆ ਸਾਧਨ ਹੈ, ਜਿਸ ਵਿਚ ਗਿਆਨ ਅਤੇ ਕਲਾ ਦੇ ਸੁਮੇਲ ਦੀ ਪ੍ਰਾਪਤੀ ਹੁੰਦੀ ਹੈ। ‘ਜਵਾਈ’ ਨਾਟਕ ਵਿਚ ਲੇਖਕ ਨੇ ਦੱਸਿਆ ਹੈ ਕਿ ਕ੍ਰਾਂਤੀਕਾਰੀਆਂ ਦਾ ਤਾਂ ਨਾਮ ਹੋ ਜਾਂਦਾ ਹੈ ਪਰ ਉਨ੍ਹਾਂ ਦੇ ਘਰਾਂ ਦੀਆਂ ਇਸਤਰੀਆਂ ਨੂੰ ਕੀ-ਕੀ ਦੁੱਖ ਝੱਲਣੇ ਪੈਂਦੇ ਹਨ, ਇਹ ਸਾਰਾ ਕੁਝ ਅਣਗੌਲ਼ਿਆ ਹੀ ਰਹਿ ਜਾਂਦਾ ਹੈ। ਨਾਟਕ ਵਿਚਲੇ ਪਾਤਰਾਂ ਨੂੰ ਕਵਿਤਾ ਸ਼ਰਮਾ, ਖ਼ੁਸ਼ੀ, ਸਨੀ ਸਿੱਧੂ, ਨਵਦੀਪ ਸਿੰਘ, ਗਗਨ ਧੀਮਾਨ ਤੇ ਨਰਮਿੰਦਰ ਸਿੰਘ ਨੇ ਨਿਭਾਇਆ। ਦੂਜਾ ਨਾਟਕ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਹਿੰਦੀ ਨਾਟਕ ਮਲਿਆਂਗ ਕੀ ਕੁੱਚੀ ਇੱਕ ਚੀਨੀ ਲੋਕ ਕਥਾ ‘ਤੇ ਆਧਾਰਿਤ ਸੀ, ਜਿਸ ਦਾ ਨਿਰਦੇਸ਼ਨ ਕਵਿਤਾ ਸ਼ਰਮਾ ਨੇ ਕੀਤਾ। ਬਾਲ ਕਲਾਕਾਰ ਵਿੱਚ ਸੁਖਮਨਜੀਤ, ਗੁਰਮਨਜੀਤ, ਸੁਮਯੇਰਾ, ਹਰਸ਼ ਵਰਧਨ ਭੱਲਾ, ਵਰਨਿਆ, ਸ਼ੁਭਮ, ਸਰਬਗਿਆ, ਸੁਖਮਨਜੀਤ ਸਿੰਘ, ਇੰਦਰਜੀਤ, ਹਰਸਿਮਰਨ ਸਿੰਘ, ਗੁਰਮੀਤ, ਰਸਨਪ੍ਰੀਤ, ਆਰਾਧਿਆ, ਕਨਿਸ਼ਕ, ਕਬੀਰ, ਆਹਨ, ਧਨਵੀ, ਮੰਨਿਆ, ਰਾਘਵ, ਸਮਰਿਧੀ, ਸਿਮਰ ਬ੍ਰਹਮ ਜੋਤ, ਜਪਪ੍ਰੀਤ ਤੇ ਹਰਰਾਜ ਸ਼ਾਮਲ ਸਨ।