ਤਾਰਾਂ ਦੀ ਸਮੱਸਿਆ ਹੱਲ ਹੋਣ ਲੱਗੀ
09:24 PM Jun 23, 2023 IST
ਨਵੀਂ ਦਿੱਲੀ: ਸਦਰ ਬਾਜ਼ਾਰ ਵਿੱਚ ਬਿਜਲੀ ਅਤੇ ਟੈਲੀਫੋਨ ਦੀਆਂ ਤਾਰਾਂ ਦੇ ਜਾਲਾਂ ਵਿੱਚੋਂ ਚੰਗਿਆੜੇ ਨਿਕਲਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਫੈਡਰੇਸ਼ਨ ਆਫ ਸਦਰ ਬਾਜ਼ਾਰ ਟਰੇਡਰਜ਼ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਬੀਐੱਸਈਐੱਸ., ਏਅਰਟੈੱਲ, ਐੱਮਟੀਐੱਨਐੱਲ, ਟਾਟਾ ਅਤੇ ਇੰਟਰਕਾਮ ਅਤੇ ਕੇਬਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਹਾਲਤ ਦਾ ਜਾਇਜ਼ਾ ਲਿਆ ਗਿਆ ਸੀ। ਵਪਾਰੀਆਂ ਨੇ ਕਿਹਾ ਕਿ ਅੱਗ ਬੁਝਾਉਣ ਵੇਲੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੂੰ ਇੱਥੇ ਕਾਫ਼ੀ ਮੁਸ਼ੱਕਤ ਕਰਨੀ ਪੈਂਦੀ ਸੀ। ਕਈ ਵਾਰ ਅੱਗ ਦੀ ਘਟਨਾ ਵਾਪਰਨ ਮਗਰੋਂ ਕਾਫ਼ੀ ਦਿਨਾਂ ਤੱਕ ਕੇਬਲ, ਟੈਲੀਫੋਨ ਅਤੇ ਬਿਜਲੀ ਦੀ ਸਹੂਲਤ ਤੋਂ ਲੋਕਾਂ ਨੂੰ ਵਾਂਝਾ ਰਹਿਣਾ ਪੈਂਦਾ ਸੀ। ਚੰਦਰ ਧਵਨ ਅਤੇ ਭਾਈ ਸੁਲੇਮਾਨ ਨੇ ਦੱਸਿਆ ਕਿ ਸਾਰੇ ਵਿਭਾਗਾਂ ਨਾਲ ਮਿਲ ਕੇ ਇਹ ਮੁਹਿੰਮ ਵਿੱਢੀ। ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਇਸੇ ਤਰ੍ਹਾਂ ਸਦਰ ਬਾਜ਼ਾਰ ਤੋਂ ਬਾਅਦ ਮੰਡੀ ਵਿੱਚ ਵੀ ਜਲਦੀ ਹੀ ਤਾਰਾਂ ਦੇ ਗੁੱਛੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
Advertisement
Advertisement
Advertisement