ਨਵਜੀਵਨ ਹਸਪਤਾਲ ਵਿੱਚ ਜਾਂਚ ਕੈਂਪ
ਪੱਤਰ ਪ੍ਰੇਰਕ
ਰਤੀਆ, 28 ਅਪਰੈਲ
ਇੱਥੇ ਅੱਜ ਸਥਾਨਕ ਆਜ਼ਾਦ ਮਾਰਕੀਟ ਸਥਿਤ ਨਵਜੀਵਨ ਹਸਪਤਾਲ ਵਿਖੇ ਫੋਰਟਿਸ ਹਸਪਤਾਲ ਮੁਹਾਲੀ ਦੇ ਉੱਘੇ ਆਰਥੋਪੈਡਿਕ ਮਾਹਿਰ ਡਾ. ਗਗਨਦੀਪ ਗੁਪਤਾ ਅਤੇ ਜਿਗਰ ਅਤੇ ਗੈਸਟਰੋਐਂਟਰੌਲੋਜਿਸਟ ਡਾ. ਮਿਲਿੰਦ ਮਾਂਡਵਾ ਵੱਲੋਂ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਗਿਆ। ਇਸ ਚੈੱਕ-ਅੱਪ ਕੈਂਪ ਵਿੱਚ ਹੱਡੀਆਂ ਵਿੱਚ ਕੈਲਸ਼ੀਅਮ ਦੀ ਮਾਤਰਾ ਦੀ ਜਾਂਚ, ਸ਼ੂਗਰ, ਬੀਪੀ, ਈਸੀਜੀ ਆਦਿ ਵਰਗੇ ਹਰ ਤਰ੍ਹਾਂ ਦੇ ਟੈਸਟ ਮੁਫ਼ਤ ਕੀਤੇ ਗਏ ਅਤੇ ਲਗਪਗ 150 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ। ਨਵਜੀਵਨ ਹਸਪਤਾਲ ਦੇ ਡਾਇਰੈਕਟਰ ਡਾ. ਨੀਰਜ ਕਟਾਰੀਆ ਨੇ ਕੈਂਪ ਬਾਰੇ ਦੱਸਿਆ ਕਿ ਅਜਿਹੇ ਕੈਂਪ ਲਗਾਉਣ ਨਾਲ ਸੁਪਰ ਸਪੈਸ਼ਲਿਸਟ ਡਾਕਟਰਾਂ ਦੀਆਂ ਸਹੂਲਤਾਂ ਆਪਣੇ ਸ਼ਹਿਰ ਵਿੱਚ ਹੀ ਉਪਲਬਧ ਹੁੰਦੀਆਂ ਹਨ ਅਤੇ ਮਰੀਜ਼ਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਇਸ ਤੋਂ ਬਾਅਦ ਡਾ. ਨੀਰਜ ਕਟਾਰੀਆ ਨੇ ਕਿਹਾ ਕਿ ਭਵਿੱਖ ਵਿੱਚ ਵੀ ਸਮੇਂ-ਸਮੇਂ ’ਤੇ ਵੱਖ-ਵੱਖ ਤਰ੍ਹਾਂ ਦੇ ਸੁਪਰ ਸਪੈਸ਼ਲਿਸਟ ਡਾਕਟਰਾਂ ਨੂੰ ਬੁਲਾਇਆ ਜਾਵੇਗਾ ਅਤੇ ਰਤੀਆ ਵਿੱਚ ਮਰੀਜ਼ਾਂ ਦੀ ਮੁਫ਼ਤ ਜਾਂਚ ਲਈ ਕੈਂਪ ਲਗਾਏ ਜਾਣਗੇ। ਕੈਂਪ ਦੇ ਸਫਲ ਆਯੋਜਨ ਲਈ, ਨਵਜੀਵਨ ਹਸਪਤਾਲ ਦੇ ਡਾਇਰੈਕਟਰ ਡਾ. ਨੀਰਜ ਕਟਾਰੀਆ ਨੇ ਫੋਰਟਿਸ ਹਸਪਤਾਲ ਦੇ ਸਾਰੇ ਡਾਕਟਰਾਂ ਅਤੇ ਟੀਮ ਅਤੇ ਮਾਰਕੀਟਿੰਗ ਮੈਨੇਜਰ ਅਮਿਤ ਖੁਰਾਣਾ ਦਾ ਧੰਨਵਾਦ ਕੀਤਾ।
ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਖਾਂ ਦਾ ਜਾਂਚ ਕੈਂਪ
ਸ਼ਾਹਬਾਦ (ਸਤਨਾਮ ਸਿੰਘ): ਲਾਇਨਜ਼ ਕਲੱਬ ਵੱਲੋਂ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਲਈ ਕੈਂਪ ਲਾਇਆ ਗਿਆ। ਇਸ ਦੌਰਾਨ 80 ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਆਏ ਡਾਕਟਰਾਂ ਦੀ ਟੀਮ ਜਿਨਾਂ ਚ ਡਾਕਟਰ ਦਿਵਿਆ ਪਰਮਾਰ, ਮੈਨੇਜਰ ਸੰਦੀਪ ਕੌਰ, ਲੈਬ ਟੈਕਨੀਸ਼ੀਅਨ ਰਾਕੇਸ਼ ਤੇ ਗੋਬਿੰਦ ਦਾ ਸਵਾਗਤ ਕੀਤਾ। ਡਾ. ਘੁੰਮਣ ਨੇ ਕਿਹਾ ਕਿ ਲਾਇਨਜ਼ ਕਲੱਬ ਇਸ ਤਰ੍ਹਾਂ ਦੇ ਕੈਂਪ ਲਾ ਕੇ ਸਮਾਜ ਵਿਚ ਆਪਣਾ ਯੋਗਦਾਨ ਦਿੰਦਾ ਹੈ। ਉਨ੍ਹਾਂ ਕੈਂਪ ਨੂੰ ਸਫਲ ਬਣਾਉਣ ਲਾਇਨਜ਼ ਕਲੱਬ ਦੇ ਮੈਬਰਾਂ ਤੇ ਕੇਸ਼ੋ ਰਾਮ ਨਰਾਤੀ ਦੇਵੀ ਲਾਇਨਜ਼ ਅੱਖਾਂ ਦੇ ਹਸਪਤਾਲ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਮਨੋਜ ਭਸੀਨ, ਵਾਈਸ ਪ੍ਰਿੰਸੀਪਲ ਸਤਬੀਰ ਸਿੰਘ, ਊਸ਼ਾ, ਸਮਰਿਤੀ, ਮੀਨਾ, ਵਨਿਤਾ, ਅਰੂਣ ਰਾਣੀ, ਬਲਜੀਤ ਤੇ ਸਕੂਲ ਸਟਾਫ ਮੌਜੂਦ ਸੀ।